ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਕੀਤਾ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ, ਕਿਹਾ- ''ਦਿੱਲੀ ਜਾਣ ਲਈ ਕਿਸਾਨ ਤਿਆਰ''
Saturday, Jul 13, 2024 - 03:30 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)- ਸੁਪਰੀਮ ਕੋਰਟ ਦੇ ਫੈਸਲੇ ਦਾ ਸ਼ੰਭੂ ਬਾਰਡਰ ’ਤੇ ਬੈਠੇ ਹਜ਼ਾਰਾਂ ਕਿਸਾਨਾਂ ਨੇ ਨਾਅਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਦਿੱਲੀ ਜਾਣ ਲਈ ਤਿਆਰ ਹਨ। ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਨੇਤਾਵਾਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਨਿਆਂਪਾਲਕਾ ਦੇ ਫੈਸਲੇ ਦੇਰੀ ਨਾਲ ਆ ਰਹੇ ਹਨ। ਫਿਰ ਵੀ ਅਸੀਂ ਫੈਸਲੇ ਦਾ ਸਵਾਗਤ ਕਰਦੇ ਹਾਂ।
ਇਹ ਵੀ ਪੜ੍ਹੋ- ਰਾਧਿਕਾ-ਅਨੰਤ ਦੇ ਵਿਆਹ 'ਚੋਂ ਝਲਕਦੀ ਹੈ ਅੰਬਾਨੀਆਂ ਦੀ 'ਰਈਸੀ', ਖ਼ਰਚਾ ਐਨਾ ਕਿ ਤੁਹਾਡੇ ਵੀ ਉੱਡ ਜਾਣਗੇ ਹੋਸ਼
ਕਿਸਾਨ ਨੇਤਾਵਾਂ ਨੇ ਕਿਹਾ ਕਿ ਹਰਿਆਣਾ ਤੇ ਕੇਂਦਰ ਸਰਕਾਰ ਸਾਡੇ ਉੱਪਰ ਦੋਸ਼ ਲਗਾ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਭੰਗ ਕਰਾਂਗੇ ਪਰ ਅਸੀਂ ਸ਼ੁਰੂ ਤੋਂ ਇਹ ਕਹਿ ਰਹੇ ਹਾਂ ਕਿ ਅਸੀਂ ਵੀ ਭਾਰਤ ਦੇਸ਼ ਦੇ ਵਾਸੀ ਹਾਂ। ਜਦੋਂ 5 ਮਹੀਨਿਆਂ ’ਚ ਸ਼ੰਭੂ-ਖਨੌਰੀ ਤੇ ਹੋਰ ਬਾਰਡਰਾਂ ’ਤੇ ਲਾਅ ਐਂਡ ਆਰਡਰ ਭੰਗ ਨਹੀਂ ਕੀਤਾ ਤਾਂ ਅਸੀਂ ਹੁਣ ਕਿਸ ਤਰ੍ਹਾਂ ਕਰ ਸਕਦੇ ਹਾਂ? ਉਨ੍ਹਾਂ ਆਖਿਆ ਕਿ ਹਰਿਆਣਾ ਬਾਰਡਰ ਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ, ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e