ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਮੌਤ ਨੂੰ ਲਾਇਆ ਗਲ਼ੇ
Monday, Mar 26, 2018 - 10:51 AM (IST)
ਖੰਨਾ (ਸੁਨੀਲ) - ਪੰਜਾਬ 'ਚ ਕਈ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ-ਹੱਤਿਆ ਕਰ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਖੰਨੇ ਦਾ ਹੈ, ਜਿੱਥੇ ਕਰਜ਼ੇ ਨੇ ਇਕ ਹੋਰ ਕਿਸਾਨ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਕਕਰਾਲੀ ਨੇ ਨਸ਼ੀਲਾ ਪਦਾਰਥ ਪੀ ਕੇ ਖੁਦਕੁਸ਼ੀ ਕਰ ਲਈ। ਪਤਾ ਲਗਾ ਹੈ ਕਿ ਉਕਤ ਮ੍ਰਿਤਕ ਕਿਸਾਨ ਦੇ ਸਿਰ 'ਤੇ 6 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਘਟਨਾ ਵਾਲੀ ਸਥਾਨ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
