ਸ਼ੰਭੂ ਬਾਰਡਰ ਤੋਂ ਆਈਆਂ ਸ਼ਾਨਦਾਰ ਤਸਵੀਰਾਂ, ਕਿਸਾਨਾਂ ਨੇ ਪੇਚਾ ਪਾ ਕੇ ਸੁੱਟ ਲਿਆ ਗੋਲ਼ੇ ਸੁੱਟਣ ਵਾਲਾ ਡਰੋਨ (ਵੀਡੀਓ)

Wednesday, Feb 14, 2024 - 08:18 PM (IST)

ਸ਼ੰਭੂ ਬਾਰਡਰ ਤੋਂ ਆਈਆਂ ਸ਼ਾਨਦਾਰ ਤਸਵੀਰਾਂ, ਕਿਸਾਨਾਂ ਨੇ ਪੇਚਾ ਪਾ ਕੇ ਸੁੱਟ ਲਿਆ ਗੋਲ਼ੇ ਸੁੱਟਣ ਵਾਲਾ ਡਰੋਨ (ਵੀਡੀਓ)

ਨੈਸ਼ਨਲ ਡੈਸਕ- ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਸ ਵੱਲੋਂ ਕਿਸਾਨਾਂ 'ਤੇ ਲਗਾਤਾਰ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ। ਇਸੇ ਦੌਰਾਨ ਸ਼ੰਭੂ ਬਾਰਡਰ ਤੋਂ ਬੇਹੱਦ ਖ਼ਾਸ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਕਿਸਾਨਾਂ ਵੱਲੋਂ ਪਤੰਗ ਉਡਾਉਂਦੇ ਸਮੇਂ ਡੋਰ 'ਚ ਫਸਾ ਕੇ ਇਕ ਡਰੋਨ ਨੂੰ ਹੇਠਾਂ ਸੁੱਟ ਲਿਆ ਗਿਆ। 

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਇਸ ਡਰੋਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਮਝਾਂਗੇ, ਜਿਸ ਨੇ ਕੱਲ ਤੋਂ ਹੀ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲਿਆਂ ਦਾ ਮੀਂਹ ਵਰ੍ਹਾਇਆ ਹੋਇਆ ਹੈ। ਇਸ ਮੌਕੇ ਕਿਸਾਨਾਂ ਨੇ ਜੈਕਾਰੇ ਲਗਾਉਂਦੇ ਹੋਏ ਕਿਹਾ 'ਸੁੱਟ ਲਿਆ ਬਈ ਸੁੱਟ ਲਿਆ, ਖੱਟਰ ਸੁੱਟ ਲਿਆ''

 


author

Harpreet SIngh

Content Editor

Related News