ਸੰਘਰਸ਼ ਦੌਰਾਨ ਦਿੱਲੀ 'ਚ ਸੇਵਾ ਕਰਨ ਤੋਂ ਬਾਅਦ ਕੌਰ ਬੀ ਨੇ ਕੀਤੀ ਕਿਸਾਨਾਂ ਦੀ ਜਿੱਤ ਲਈ ਅਰਦਾਸ (ਤਸਵੀਰਾਂ)
Thursday, Dec 10, 2020 - 02:54 PM (IST)
ਜਲੰਧਰ (ਬਿਊਰੋ) : ਖੇਤੀਬਾੜੀ ਕਾਨੂੰਨਾਂ 'ਤੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਟਕਰਾਅ ਹੋਰ ਵੱਧ ਗਿਆ ਹੈ। ਕਿਸਾਨ ਸੰਗਠਨਾਂ ਨੇ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਬੁੱਧਵਾਰ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਕਿਸਾਨ ਆਗੂਆਂ ਨੇ ਇਸ ਦੇ ਨਾਲ ਹੀ ਐਲਾਨ ਵੀ ਕਰ ਦਿੱਤਾ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਇਸ ਨੂੰ ਵੇਖਦੇ ਹੋਏ ਪੰਜਾਬੀ ਕਲਾਕਾਰ ਭਾਈਚਾਰਾ ਵੀ ਵੱਧ ਚੜ੍ਹ ਕੇ ਕਿਸਾਨ ਅੰਦੋਲਨ 'ਚ ਹਿੱਸਾ ਲੈ ਰਿਹਾ ਹੈ ਅਤੇ ਕੇਂਦਰ ਸਰਕਾਰ ਨੂੰ ਮਾਰੂ ਬਿੱਲਾਂ ਨੂੰ ਰੱਦ ਕਰਨ ਦੀ ਅਪੀਲ ਕਰ ਰਿਹਾ ਹਨ।
ਕੌਰ ਬੀ ਕਰ ਰਹੀ ਹੈ ਕਿਸਾਨਾਂ ਦੀ ਸੇਵਾ
ਬੀਤੇ ਦਿਨੀਂ ਪੰਜਾਬ ਦੀ ਪ੍ਰਸਿੱਧ ਗਾਇਕਾ ਕੌਰ ਬੀ ਦਿੱਲੀ ਪਹੁੰਚੀ ਹੈ ਅਤੇ ਉਥੇ ਉਹ ਕਿਸਾਨ ਭਰਾਵਾਂ ਦੀ ਸੇਵਾ ਕਰਦੀ ਵੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਕੌਰ ਬੀ ਨੇ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੌਰ ਬੀ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੌਰ ਬੀ ਨੇ ਕੈਪਸ਼ਨ 'ਚ ਲਿਖਿਆ, 'ਵਾਹਿਗੁਰੂ ਜੀ ਸਭ 'ਤੇ ਮਿਹਰ ਕਰੀਓ।'
ਦੱਸ ਦਈਏ ਕਿ ਬੀਤੇ ਦਿਨ ਕੌਰ ਬੀ ਨਾਲ ਗਾਇਕਾ ਮਿਸ ਪੂਜਾ ਅਤੇ ਗੁਰਲੇਜ ਅਖ਼ਤਰ ਆਪਣੀ ਭੈਣ ਨਾਲ ਦਿੱਲੀ ਪਹੁੰਚੀ ਸੀ। ਇਸ ਦੌਰਾਨ ਦੀ ਇਕ ਵੀਡੀਓ ਗੁਰਲੇਜ ਅਖ਼ਤਰ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀ ਕੀਤੀ ਹੈ, ਜਿਸ 'ਚ ਉਹ ਬਾਕੀ ਲੋਕਾਂ ਨਾਲ ਮਿਲ ਕੇ ਕਿਸਾਨਾਂ ਦੀ ਸੇਵਾ ਕਰਦੀ ਨਜ਼ਰ ਆਈ।
ਦਿੱਲੀ ਪਹੁੰਚ ਸੇਵਾ 'ਚ ਹੱਥ ਵੰਡਾ ਚੁੱਕੇ ਨੇ ਇਹ ਕਲਾਕਾਰ
ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕਾ ਅਨਮੋਲ ਗਗਨ ਮਾਨ, ਰੁਪਿੰਦਰ ਹਾਂਡਾ, ਸ਼ਿਪਰਾ ਗੋਇਲ ਵੀ ਸੇਵਾ 'ਚ ਹੱਥ ਵੰਡਾ ਚੁੱਕੀਆਂ ਹਨ। ਇਸ ਤੋਂ ਇਲਾਵਾ ਜੱਸ ਬਾਜਵਾ, ਕੰਵਰ ਗਰੇਵਾਲ, ਹਰਫ ਚੀਮਾ, ਰੇਸ਼ਮ ਸਿੰਘ ਅਨਮੋਲ ਵਰਗੇ ਕਈ ਕਲਾਕਾਰ ਹਨ, ਜੋ ਪਹਿਲੇ ਦਿਨ ਤੋਂ ਦਿੱਲੀ 'ਚ ਕਿਸਾਨਾਂ ਲਈ ਡਟੇ ਹੋਏ ਹਨ। ਇਸ ਤੋਂ ਇਲਾਵਾ ਜਿਹੜੇ ਕਲਾਕਾਰ ਕਿਸਾਨ ਅੰਦੋਲਨ 'ਚ ਦਿੱਲੀ ਨਹੀਂ ਪਹੁੰਚ ਰਹੇ ਹਨ, ਉਹ ਸੋਸ਼ਲ ਮੀਡੀਆ ਦੇ ਜਰੀਏ ਕਿਸਾਨਾਂ ਦਾ ਲਗਾਤਾਰ ਸਮਰਥਨ ਕਰ ਰਹੇ ਹਨ।
ਦਿੱਲੀ 'ਚ ਪੱਕੇ ਧਰਨੇ ਲਾਉਣ ਨੂੰ ਤਿਆਰ ਕਿਸਾਨ
ਆਪਣੇ ਅੰਦੋਲਨ ਨੂੰ ਜਾਰੀ ਰੱਖਣ ਲਈ ਕਿਸਾਨ ਕੁਝ ਅਜਿਹੇ ਕਰ ਰਹੇ ਹਨ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਤੇ ਜੈਜ਼ੀ ਬੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਕਿਸਾਨ ਟਿਕਰੀ ਬਾਰਡਰ ਦੀ ਸੜਕ ਦੇ ਕਿਨਾਰੇ ਮੂਲੀਆਂ, ਧਨੀਆਂ, ਪਾਲਕ ਅਤੇ ਮੈਥੀ ਵਰਗੀਆਂ ਚੀਜ਼ਾਂ ਉਗਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਇਕ ਵਿਅਕਤੀ ਕਹਿੰਦਾ ਹੈ ਕਿ ਹੁਣ ਦਿੱਲੀ 'ਚ ਪੱਕੇ ਡੇਰੇ ਲਾਉਣ ਦੀ ਤਿਆਰੀ ਹੈ। ਇਸ ਤੋਂ ਇਲਾਵਾ ਵਿਅਕਤੀ ਕਹਿੰਦਾ ਹੈ ਕਿ ਬੱਸ ਅੱਜ ਗੋਭੀ, ਗੰਡਿਆਂ ਦੀ ਵੀ ਪਨੀਰੀ ਆ ਜਾਣੀ ਹੈ। ਹੁਣ ਤਾਂ ਜੱਟ ਟਿਕਰੀ ਬਾਰਡਰ 'ਤੇ ਪੱਕੇ ਡੇਰੇ ਲਾਉਣਗੇ।
ਪ੍ਰਸਤਾਵ ਨੂੰ ਕਰ ਦਿੱਤਾ ਗਿਆ ਨਾ ਮਨਜ਼ੂਰ
ਦੱਸਣਯੋਗ ਹੈ ਕਿ ਸਰਕਾਰ ਨੇ ਬੀਤੇ ਦਿਨ ਕਿਸਾਨਾਂ ਨੂੰ ਪ੍ਰਸਤਾਵ ਭੇਜਿਆ ਸੀ, ਜਿਸ 'ਚ ਐੱਮ. ਐੱਸ. ਪੀ. ਨੂੰ ਲੈ ਕੇ ਗਾਰੰਟੀ ਦੀ ਗੱਲ ਕੀਤੀ ਗਈ ਸੀ। ਉਮੀਦ ਸੀ ਕਿ ਗੱਲ ਬਣ ਜਾਵੇਗੀ ਪਰ ਕਿਸਾਨਾਂ ਨੇ ਪ੍ਰਸਤਾਵ ਨਾ ਮਨਜ਼ੂਰ ਕਰ ਦਿੱਤਾ।
ਸਰਕਾਰ ਤੋਂ ਮਿਲੇ ਪ੍ਰਸਤਾਵ ਤੋਂ ਬਾਅਦ ਕਿਸਾਨ ਆਗੂਆਂ ਨੇ ਸਿੰਘੂ ਬਾਰਡਰ 'ਤੇ ਮੀਟਿੰਗ ਕੀਤੀ। ਬੈਠਕ ਤੋਂ ਬਾਅਦ ਕਿਸਾਨਾਂ ਨੇ ਰਸਮੀ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਗੱਲ ਕਹੀ, ਜਿਸ 'ਚ ਅੱਗੇ ਦੀ ਯੋਜਨਾ ਦੱਸੀ ਗਈ ਹੈ।
ਗਾਇਕਾ ਮਿਸ ਪੂਜਾ ਨਾਲ ਕੌਰ ਬੀ
ਨੋਟ- ਸੰਘਰਸ਼ ਦੌਰਾਨ ਦਿੱਲੀ 'ਚ ਸੇਵਾ ਕਰਨ ਤੋਂ ਬਾਅਦ ਕੌਰ ਬੀ ਨੇ ਕੀਤੀ ਕਿਸਾਨਾਂ ਦੀ ਜਿੱਤ ਲਈ ਅਰਦਾਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ, ਕੁਮੈਂਟ ਬਾਕਸ ਵਿਚ ਜ਼ਰੂਰ ਦਿਓ ਆਪਣੀ ਰਾਏ।