ਕੰਗਣਾ ਰਣਾਉਤ ਦੀ ਫਿਲਮ ‘ਥਲਾਈਵੀ’ ਦਾ ਕਿਸਾਨਾਂ ਵਲੋਂ ਵਿਰੋਧ

Sunday, Sep 12, 2021 - 01:55 PM (IST)

ਕੰਗਣਾ ਰਣਾਉਤ ਦੀ ਫਿਲਮ ‘ਥਲਾਈਵੀ’ ਦਾ ਕਿਸਾਨਾਂ ਵਲੋਂ ਵਿਰੋਧ

ਦੋਰਾਹਾ (ਸੁਖਵੀਰ ਸਿੰਘ) : ਜੀ. ਟੀ. ਰੋਡ ਦੋਰਾਹਾ ਰੋਆਲਟਿਨ ਸਿਟੀ ਵਿਖੇ ਬਣੇ ਸਿਨੇਮਾ ਘਰ ’ਚ ਕੰਗਣਾ ਰਣਾਉਤ ਦੀ ਫ਼ਿਲਮ‘ਥਲਾਈਵੀ’ ਚੱਲ ਰਹੀ ਹੈ। ਬਾਲੀਵੁੱਡ ਹਿੰਦੀ ਫਿਲਮ ‘ਥਲਾਈਵੀ’ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਪਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ ਸਿਨੇਮਾ ਘਰ ਵਿਖੇ ਪੁੱਜ ਫਿਲਮ ਦਾ ਜ਼ੋਰਦਾਰ ਵਿਰੋਧ ਕਰਦਿਆਂ ਧਰਨਾ ਦੇ ਦਿੱਤਾ। ਇਸ ਸਮੇਂ ਕਿਸਾਨ ਯੂਨੀਅਨ ਨੇ ਫਿਲਮ ਦਾ ਵਿਰੋਧ ਜਤਾਉਂਦਿਆਂ ਕਿਹਾ ਕਿ ਕਿਸਾਨ ਵਿਰੋਧੀ ਐਕਟਰਾਂ ਦੀ ਫਿਲਮ ਅਸੀਂ ਕਿਸੇ ਵੀ ਕੀਮਤ ’ਤੇ ਸਿਨੇਮਾਂ ਘਰਾਂ ’ਚ ਨਹੀ ਚੱਲਣ ਦਿਆਂਗੇ। ਇਸ ਸਮੇਂ ਕਿਸਾਨਾਂ ਦਾ ਗੁੱਸਾ ਦੇਖਦਿਆਂ ਸਿਨੇਮਾ ਘਰ ਦੇ ਮੈਨੇਜਰ ਨਵਦੀਪ ਸਿੰਘ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੇ ਨਾਲ ਧਰਤੀ ’ਤੇ ਬੈਠਣਾ ਪਿਆ ਪਰ ਗੱਲ ਸਿਰੇ ਚੜ੍ਹਦੀ ਨਾ ਦੇਖਦਿਆਂ ਮੌਕੇ ’ਤੇ ਮੌਜੂਦ ਪ੍ਰਸ਼ਾਸਨ ਵਲੋਂ ਕਿਸਾਨਾਂ ਅਤੇ ਸਿਨੇਮਾ ਘਰ ਦੇ ਮੈਨੇਜਰ ਵਿਚਕਾਰ ਗੱਲਬਾਤ ਹੋਈ ਅਤੇ ਮੈਨੇਜਰ ਨੇ ਕਿਸਾਨਾਂ ਦੇ ਵਿਰੋਧ ਅੱਗੇ ਝੁਕਦਿਆਂ ਲਿਖਤੀ ਰੂਪ ’ਚ ਮੰਨਿਆ ਕਿ ਉਹ ਆਪਣੇ ਸਿਨੇਮਾ ਘਰ ’ਚ ਭਵਿੱਖ ’ਚ ਕਿਸਾਨ ਵਿਰੋਧੀ ਐਕਟਰਾਂ ਦੀ ਫਿਲਮ ਨਹੀਂ ਚਲਾਉਣਗੇ। ਇਸ ਸਮੇਂ ਸਿਨੇਮਾ ਘਰ ’ਚ ਚੱਲ ਰਹੀ ਕੰਗਣਾ ਰਣਾਉਤ ਦੀ ਫਿਲਮ ਨੂੰ ਬੰਦ ਕਰ ਦਿੱਤਾ ਗਿਆ ਅਤੇ ਪੋਸਟਰ ਉਤਾਰ ਦਿੱਤੇ ਗਏ।

PunjabKesari

ਇਸ ਮੌਕੇ ਸ਼ਪਿੰਦਰ ਸਿੰਘ ਲੱਲ ਕਲਾਂ, ਰੁਕਵਿੰਦਰ ਸਿੰਘ ਰਿੰਮੀ ਬਾਜਵਾ, ਸੋਨੂੰ ਨਾਮਧਾਰੀ, ਦਲਬਾਰਾ ਸਿੰਘ, ਜਗਜੀਤ ਸਿੰਘ ਜੱਗੀ ਚਣਕੋਈਆਂ, ਕੁਲਵੀਰ ਸਿੰਘ, ਦੀਪੀ ਕੁੰਬੇ, ਗੁਰਤੇਜ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਆਗੂ ਹਾਜ਼ਿਰ ਸਨ। ਇਸ ਸਮੇਂ ਕਿਸਾਨ ਜਥੇਬੰਦੀਆਂ ਨੇ ਦੋਰਾਹਾ ਸ਼ਹਿਰ ਦੇ ਬਾਜ਼ਾਰ ਅੰਦਰ ਮੇਨ ਸਟੋਰਾਂ ’ਚ ਵਿਕ ਰਿਹਾ ਅੰਡਾਨੀ ਗਰੁੱਪ ਦਾ ਸਾਮਾਨ ਵੀ ਚੁਕਵਾਇਆ ।


author

Anuradha

Content Editor

Related News