ਖੇਤੀ ਬਿੱਲਾਂ ਖ਼ਿਲਾਫ਼ ਅਕਾਲੀ ਦਲ ਦੇ ਸੰਘਰਸ਼ ਨੂੰ ਹਰ ਵਰਗ ਤੋਂ ਮਿਲ਼ਿਆ ਭਰਪੂਰ ਸਮਰਥਨ: ਬਲਦੇਵ ਸਿੰਘ ਖਹਿਰਾ

Friday, Sep 25, 2020 - 05:01 PM (IST)

ਗੁਰਾਇਆ (ਮੁਨੀਸ਼ ਬਾਵਾ)— ਫਿਲੌਰ ਸਤਲੁੱਜ ਪੁਲ 'ਤੇ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਦੇ ਖੇਤੀ ਬਿੱਲਾਂ ਖ਼ਿਲਾਫ਼ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਕੱਲ੍ਹ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾਏ ਜਾਣ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਹੱਕਾਂ ਦੀ ਰਾਖੀ ਲਈ ਸੜਕਾਂ 'ਤੇ  ਉਤਰ ਕੇ ਰੋਸ ਧਰਨੇ ਦਿੱਤੇ ਗਏ ਅਤੇ ਚੱਕਾ ਜਾਮ ਕੀਤਾ ਗਿਆ।

PunjabKesari

ਧਰਨੇ ਦੀ ਸਮਾਪਤੀ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਫਿਲੌਰ ਦੀ ਜਥੇਬੰਦੀ ਵੱਲੋਂ ਅੱਜ ਫਿਲੌਰ ਦੇ ਸੱਤਲੁਜ ਪੁਲ਼ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਅਕਾਲੀ ਵਰਕਰਾਂ ਦੇ ਨਾਲ-ਨਾਲ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ ਅਤੇ ਆਮ ਲੋਕਾਂ ਨੇ ਵੀ ਵੱਡਾ ਸਮਰਥਨ ਦੇ ਕੇ ਕਾਮਯਾਬ ਬਣਾਇਆ ਹੈ।
ਇਸ ਵਿਰੋਧ ਪ੍ਰਦਰਸ਼ਨ ਦੇ ਅਨੁਸ਼ਾਸਿਤ ਤਰੀਕੇ ਨਾਲ਼ ਸਫਲਤਾਪੂਰਵਕ ਸਿਰੇ ਚੜ੍ਹਨ ਤੋਂ ਬਾਅਦ ਮੈਂ ਹਲਕਾ ਫਿਲੌਰ ਦੀ ਅਕਾਲੀ ਜਥੇਬੰਦੀ, ਸਮੂਹ ਅਕਾਲੀ ਵਰਕਰਾਂ ਅਤੇ ਹਲਕੇ ਦੀ ਸਮੂਹ ਸੰਗਤ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਇਸ ਮੌਕੇ ਜਥੇਦਾਰ ਹਰਜਿੰਦਰ ਸਿੰਘ ਲੱਲੀਆਂ, ਜਸਬੀਰ ਸਿੰਘ ਰੁੜਕਾ ਖੁਰਦ, ਸਤਿੰਦਰ ਸਿੰਘ ਧੰਜੂ, ਰਸ਼ਪਾਲ ਸਿੰਘ ਹੈਪੀ ਸਰਕਲ ਪ੍ਰਧਾਨ ਫਿਲੌਰ ਸ਼ਹਿਰ, ਗੁਰਮੀਤ ਸਿੰਘ ਖਾਲਸਾ ਸਰਕਲ ਪ੍ਰਧਾਨ ਗੁਰਾਇਆ ਸ਼ਹਿਰ, ਮੁਲਖਾ ਸਿੰਘ ਰੰਧਾਵਾ ਸਰਕਲ ਪ੍ਰਧਾਨ ਫਿਲੌਰ ਦਿਹਤੀ, ਮੱਖਣ ਸਿੰਘ ਸਰਕਲ ਪ੍ਰਧਾਨ ਗੁਰਾਇਆਂ ਦਿਹਾਤੀ, ਅਮਰਜੀਤ ਸਿੰਘ ਸਰਕਲ ਪ੍ਰਧਾਨ ਸੰਗ ਢੇਸੀਆਂ, ਦਲਜੀਤ ਕੁਮਾਰ ਜੀਤਾ ਸਰਕਲ ਪ੍ਰਧਾਨ ਰੁੜਕਾ ਕਲਾਂ, ਰਾਮ ਤੀਰਥ ਸਿੰਘ ਸਰਕਲ ਪ੍ਰਧਾਨ ਦੁਸਾਂਝ ਕਲਾਂ, ਕੁਲਦੀਪ ਸਿੰਘ ਜੌਹਲ਼ ਸਰਕਲ ਪ੍ਰਧਾਨ ਅੱਪਰਾ, ਕੁਲਦੀਪ ਸਿੰਘ ਕੰਗ ਸਰਕਲ ਪ੍ਰਧਾਨ ਨਗਰ, ਦਲਜੀਤ ਸਿੰਘ ਪੋਲਾ ਸਰਕਲ ਪ੍ਰਧਾਨ ਲਸਾੜਾ ਅਤੇ ਹਲਕੇ ਦੇ ਸਮੂਹ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।


shivani attri

Content Editor

Related News