ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ, ਕੀਤੇ ਹੈਰਾਨ ਕਰਦੇ ਖ਼ੁਲਾਸੇ (ਵੀਡੀਓ)
Saturday, Feb 24, 2024 - 12:02 PM (IST)
ਨੈਸ਼ਨਲ ਡੈਸਕ- ਖਨੌਰੀ ਬਾਰਡਰ 'ਤੇ 21 ਫਰਵਰੀ ਨੂੰ ਹਰਿਆਣਾ ਪੁਲਸ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਗਈ ਗੋਲ਼ੀਬਾਰੀ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ। ਨੌਜਵਾਨ ਬਠਿੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਸ਼ੁਭਕਰਨ ਦੀ ਮੌਤ ਮਗਰੋਂ ਪਰਿਵਾਰ ਵਲੋਂ ਕਈ ਦਾਅਵੇ ਕੀਤੇ ਜਾ ਰਹੇ ਹਨ। ਸ਼ੁਭਕਰਨ ਦੀ ਦਾਦੀ ਅਤੇ ਭੈਣ ਨੇ ਮਾਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ- ਪਹਿਲੀ ਵਾਰ ਕੈਮਰੇ ਅੱਗੇ ਆਈ ਸ਼ਹੀਦ ਸ਼ੁੱਭਕਰਨ ਦੀ ਮਾਂ, ਕਿਹਾ : 'ਨਾ ਹੋਵੇ ਮੇਰੇ ਪੁੱਤ ਦੀ ਮਿੱਟੀ ਪਲੀਤ' (ਵੀਡੀਓ)
ਸ਼ੁਭਕਰਨ ਦੀ ਭੈਣ ਨੇ ਕਿਹਾ ਕਿ ਉਹ ਮੇਰੀ ਮਾਂ ਨਹੀਂ ਹੈ। ਜਦੋਂ ਅਸੀਂ ਛੋਟੇ-ਛੋਟੇ ਸੀ, ਉਹ ਸਾਨੂੰ ਛੱਡ ਕੇ ਚੱਲੀ ਗਈ। ਭੈਣ ਨੇ ਕਿਹਾ ਕਿ ਮੈਨੂੰ ਤਾਂ ਉਸ ਨੇ ਕਦੇ ਵੇਖਿਆ ਨਹੀਂ, ਪਾਲਿਆ ਨਹੀਂ। ਹੁਣ ਉਹ ਕਹਿ ਰਹੀ ਹੈ ਕਿ ਮੇਰੇ ਬੱਚੇ ਹਨ। ਮੇਰੀ ਉਸ ਨਾਲ ਕਦੇ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਕਦੇ ਫੋਨ 'ਤੇ ਗੱਲ ਹੁੰਦੀ ਸੀ। ਓਧਰ ਦਾਦੀ ਨੇ ਕਿਹਾ ਕਿ ਉਸ ਦਾ ਤਲਾਕ ਹੋਇਆ ਨੂੰ 17 ਸਾਲ ਹੋ ਗਏ ਹਨ। ਸਾਡੇ ਨਾਲ ਉਸ ਦਾ ਕੋਈ ਸਬੰਧ ਨਹੀਂ। ਉਹ ਦੂਜਾ ਵਿਆਹ ਕਰਵਾਈ ਬੈਠੀ ਹੈ ਅਤੇ ਉਸ ਦੇ ਬੱਚੇ ਵੀ ਹਨ। ਸਾਡਾ ਉਸ ਨਾਲ ਕੋਈ ਲਿੰਕ ਨਹੀਂ ਹੈ। ਉਹ ਕਦੇ ਮਾਂ ਬਣੀ ਨਹੀਂ। ਬੱਚੇ ਉਸ ਦੇ ਬਹੁਤ ਛੋਟੇ ਸਨ, ਜਦੋਂ ਛੱਡ ਕੇ ਚੱਲੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ੁਭਕਰਨ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਉਸ ਦਾ ਸੰਸਕਾਰ ਨਹੀਂ ਹੋਣ ਦੇਵਾਂਗੇ। ਸ਼ੁਭਕਰਨ ਦੇ ਪਿਤਾ ਚਰਨਜੀਤ ਨੇ ਵੀ ਕਿਹਾ ਕਿ ਉਸ ਦੀ ਪਤਨੀ ਨਾਲ 17 ਸਾਲ ਪਹਿਲਾਂ ਬਠਿੰਡਾ ਵਿਚ ਤਲਾਕ ਹੋਇਆ ਹੈ। ਉਹ ਉਦੋਂ ਤੋਂ ਕਦੇ ਵਾਪਸ ਮੁੜ ਕੇ ਪਿੰਡ ਨਹੀਂ ਆਈ।
ਇਹ ਵੀ ਪੜ੍ਹੋ- ਖਨੌਰੀ ਬਾਰਡਰ ’ਤੇ 20 ਸਾਲਾ ਨੌਜਵਾਨ ਕਿਸਾਨ ਦੀ ਮੌਤ ਦੀ ਖ਼ਬਰ
ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਵਿਖੇ ਸ਼ੁੱਭਕਰਨ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ, ਕੱਢਿਆ ਗਿਆ ਕੈਂਡਲ ਮਾਰਚ (ਵੀਡੀਓ)
ਬੱਲੋ ਪਿੰਡ ਦੇ ਇਕ ਸ਼ਖ਼ਸ ਨੇ ਕਿਹਾ ਕਿ ਇਕ ਔਰਤ ਸ਼ੁਭਕਰਨ ਦੀ ਮਾਂ ਹੋਣ ਦਾ ਝੂਠਾ ਦਾਅਵਾ ਕਰ ਰਹੀ ਹੈ। ਅਸੀਂ ਵੇਖਿਆ ਹੈ ਕਿ ਉਸ ਦੀ ਮਾਂ ਨਿੱਕੇ-ਨਿੱਕੇ ਬੱਚਿਆਂ ਨੂੰ ਛੱਡ ਕੇ ਚੱਲੀ ਗਈ। ਉਦੋਂ ਤੋਂ ਉਸ ਨੂੰ ਆਪਣੇ ਬੱਚੇ ਨਹੀਂ ਦਿੱਸੇ। ਦਾਦੀ ਅਤੇ ਚਾਚੇ ਨੇ ਬੱਚਿਆਂ ਨੂੰ ਪਾਲਿਆ। ਉਸ ਦਾ ਤਲਾਕ 17 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਨੇ ਵਿਆਹ ਵੀ ਕਰਵਾ ਲਿਆ ਅਤੇ ਉਸ ਦੇ ਬੱਚੇ ਵੀ ਹਨ। ਇਹ ਸਭ ਕੁਝ ਹੁਣ ਉਹ ਜਾਣ-ਬੁੱਝ ਕੇ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8