ਪਾਵਰਕਾਮ ਦੇ ਬਾਹਰੋਂ ਕਿਸਾਨਾਂ ਦਾ ਧਰਨਾ ਪੁਲਸ ਨੇ ਚੁਕਵਾਇਆ

Tuesday, Jun 13, 2023 - 09:22 AM (IST)

ਪਾਵਰਕਾਮ ਦੇ ਬਾਹਰੋਂ ਕਿਸਾਨਾਂ ਦਾ ਧਰਨਾ ਪੁਲਸ ਨੇ ਚੁਕਵਾਇਆ

ਪਟਿਆਲਾ (ਬਲਜਿੰਦਰ, ਪਰਮੀਤ) :  ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਦਫ਼ਤਰ ਦੇ ਬਾਹਰ ਕਈ ਦਿਨਾਂ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਪੁਲਸ ਨੇ ਅੱਜ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਤੇ ਐੱਸ. ਐੱਸ. ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਜ਼ਬਰੀ ਚੁਕਵਾ ਦਿੱਤਾ।  ਕਿਸਾਨ ਆਗੂਆਂ ਨੂੰ ਪੁਲਸ ਚੁੱਕ ਕੇ ਹਸਪਤਾਲ ਲੈ ਗਈ ਤੇ ਉਨ੍ਹਾਂ ਦਾ ਸਮਾਨ ਚੁੱਕ ਕੇ ਆਪਣੇ ਨਾਲ ਲੈ ਗਈ।

ਇਹ ਕਾਰਵਾਈ ਸਵੇਰੇ 6 ਵਜੇ ਦੇ ਕਰੀਬ ਕੀਤੀ ਗਈ। ਕਿਸਾਨ ਆਗੂ ਜਗਜੀਤ ਸਿੰਘ ਡੱਲਾ ਨੇ ਦੱਸਿਆ ਕਿ ਸਾਡੇ ਬੰਦਿਆਂ ਨੇ ਕਿਸੇ ਤਰੀਕੇ ਦਾ ਹੱਲਾ ਨਹੀਂ ਕਰਨਾ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਨੂੰ ਆਪਣੀ ਰੋਜ਼ੀ-ਰੋਟੀ ਬਚਾਉਣ ਵਾਸਤੇ ਸਾਡੇ ’ਤੇ ਲਾਠੀਚਾਰਜ ਕਰਨਾ ਪਵੇਗਾ।


author

Babita

Content Editor

Related News