ਜ਼ਰੂਰੀ ਖ਼ਬਰ : 5 ਤਾਰੀਖ਼ ਨੂੰ ''ਹਾਈਵੇਅ'' ''ਤੇ ਨਾ ਨਿਕਲੋ ਕਿਉਂਕਿ ਇਹ ''ਰੂਟ'' ਰਹਿਣਗੇ ਬੰਦ, ਜਾਣੋ ਕਾਰਨ
Tuesday, Nov 03, 2020 - 01:36 PM (IST)
ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਅੰਦੋਲਨ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਸੂਬੇ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਮਿਲ ਕੇ 5 ਨਵੰਬਰ ਨੂੰ ਚੱਕਾ ਜਾਮ ਕਰਨਗੀਆਂ। 5 ਨਵੰਬਰ ਨੂੰ ਚੱਕਾ ਜਾਮ ਲਈ 67 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਸੂਬੇ 'ਚ ਸਾਰੇ ਰਾਸ਼ਟਰੀ ਅਤੇ ਸਟੇਟ ਹਾਈਵੇਅ ਜਾਮ ਕਰਨਗੀਆਂ ਤਾਂ ਜੋ ਜਾਮ ਦੌਰਾਨ ਕੋਈ ਵੀ ਨਾ ਤਾਂ ਪੰਜਾਬ ਅੰਦਰ ਆ ਸਕੇ ਅਤੇ ਨਾ ਹੀ ਪੰਜਾਬ 'ਚੋਂ ਬਾਹਰ ਜਾ ਸਕੇ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਲੁਧਿਆਣਾ ਤੋਂ ਰੂਪਨਗਰ ਜਾਣਾ ਹੋਇਆ ਸੌਖਾ, ਲੱਗਣਗੇ ਸਿਰਫ 40 ਮਿੰਟ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ 5 ਨਵੰਬਰ ਨੂੰ ਚੱਕਾ ਜਾਮ ਦੌਰਾਨ ਮੈਡੀਕਲ ਅਮਰਜੈਂਸੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਕਿਸੇ ਵੀ ਮਰੀਜ਼ ਜਾਂ ਐਂਬੂਲੈਂਸ ਨੂੰ ਜਾਣ ਤੋਂ ਨਹੀਂ ਰੋਕਿਆ ਜਾਵੇਗਾ। ਇਸ ਸਬੰਧੀ ਦਿੱਲੀ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਅੱਜ ਸ਼ਾਮ 4 ਵਜੇ ਇਕ ਮੀਟਿੰਗ ਹੋ ਰਹੀ ਹੈ, ਜਿਸ 'ਚ 5 ਤਾਰੀਖ਼ ਦੇ ਚੱਕਾ ਜਾਮ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ ਅਤੇ ਜੱਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਾਰ ਅੰਦਰ ਇਤਰਾਜ਼ਯੋਗ ਹਾਲਤ 'ਚ ਬੈਠਾ ਸੀ ਜੋੜਾ, ਬਾਹਰ ਪੈ ਗਿਆ ਰੌਲਾ, ਜਾਨ ਛੁਡਾਉਣੀ ਹੋਈ ਔਖੀ
ਹਾਈਵੇਅ 'ਤੇ ਧਰਨੇ ਦੌਰਾਨ ਇਹ ਰੂਟ ਰਹਿਣਗੇ ਬੰਦ
ਸ਼ੰਭੂ ਬੈਰੀਅਰ ਤੋਂ ਅੰਮ੍ਰਿਤਸਰ ਤੱਕ
ਪਠਾਨਕੋਟ-ਗੁਰਦਾਸਪੁਰ-ਤਰਨਤਾਰਨ-ਫਿਰੋਜ਼ਪੁਰ ਤੋਂ ਰਾਜਸਥਾਨ ਬਾਰਡਰ।
ਜਲੰਧਰ-ਬਰਨਾਲਾ ਤੋਂ ਹਰਿਆਣਾ ਜਾਣ ਵਾਲੇ ਹਾਈਵੇਅ 'ਤੇ
ਜ਼ੀਰਕਪੁਰ-ਰਾਜਪੁਰਾ-ਪਟਿਆਲਾ ਮਾਰਗ-ਬਠਿੰਡਾ-ਗਿੱਦੜਬਾਹਾ-ਮਲੋਟ-ਅਬੋਹਰ-ਫਾਜ਼ਿਲਕਾ ਮਾਰਗ, ਮਲੋਟ-ਡੱਬਵਾਲੀ ਹਾਈਵੇਅ, ਪਟਿਆਲਾ-ਪਾਤੜਾਂ-ਮੂਨਕ-ਹਿਸਾਰ ਮਾਰਗ, ਪਟਿਆਲਾ-ਸਰਹਿੰਦ-ਮੋਹਾਲੀ ਮਾਰਗ, ਚੰਡੀਗੜ੍ਹ-ਰੋਪੜ-ਖਰੜ-ਕੀਰਤਪੁਰ ਸਾਹਿਬ-ਆਨੰਦਪੁਰ ਸਾਹਿਬ ਹਾਈਵੇਅ, ਖਰੜ-ਲੁਧਿਆਣਾ-ਤਲਵੰਡੀ ਸਾਬੋ-ਫਿਰੋਜ਼ਪੁਰ ਹਾਈਵੇਅ, ਮੁੱਲਾਂਪੁਰ-ਰਾਏਪੁਰ-ਬਰਨਾਲਾ ਸਟੇਟ ਹਾਈਵੇਅ, ਮੋਗਾ-ਕੋਟਕਪੂਰਾ ਸਟੇਟ ਹਾਈਵੇਅ, ਫਿਰੋਜ਼ਪੁਰ-ਜ਼ੀਰਾ-ਧਰਮਕੋਟ ਸਟੇਟ ਹਾਈਵੇਅ, ਟਾਂਡਾ-ਹੁਸ਼ਿਆਰਪੁਰ-ਗੜ੍ਹਸ਼ੰਕਰ-ਬਲਾਚੌਰ ਸਟੇਟ ਹਾਈਵੇਅ, ਜਲੰਧਰ-ਹੁਸ਼ਿਆਰਪੁਰ-ਮੁਬਾਰਕਪੁਰ ਹਾਈਵੇਅ
ਇਹ ਵੀ ਪੜ੍ਹੋ : 'ਜਣੇਪੇ' ਲਈ ਵੱਡੇ ਆਪਰੇਸ਼ਨ ਦੇ ਬਹਾਨੇ ਆਸ਼ਾ ਵਰਕਰ ਦੀ ਘਟੀਆ ਕਰਤੂਤ, ਸੱਚ ਜਾਣ ਦੰਗ ਰਹਿ ਗਿਆ ਪਰਿਵਾਰ