ਕਿਸਾਨ ਜਥੇਬੰਦੀਆਂ ਨੇ ਕੱਢਿਆ ਟਰੈਕਟਰ ਚੇਤਨਾ ਮਾਰਚ, ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Sunday, Jan 17, 2021 - 04:35 PM (IST)

ਕਿਸਾਨ ਜਥੇਬੰਦੀਆਂ ਨੇ ਕੱਢਿਆ ਟਰੈਕਟਰ ਚੇਤਨਾ ਮਾਰਚ, ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਧਰਮਕੋਟ (ਸਤੀਸ਼) - ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੇ ਅਧੀਨ ਅੱਜ ਧਰਮਕੋਟ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਚੇਤਨਾ ਮਾਰਚ ਕੱਢਿਆ ਗਿਆ। ਟਰੈਕਟਰ ਚੇਤਨਾ ਮਾਰਚ ਦੌਰਾਨ ਦਾਣਾ ਮੰਡੀ ਧਰਮਕੋਟ ਵਿਖੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।

 

ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਮਿਲੀ ਜਾਣਕਾਰੀ ਅਨੁਸਾਰ ਇਹ ਟਰੈਕਟਰ ਚੇਤਨਾ ਮਾਰਚ ਧਰਮਕੋਟ ਤੋਂ ਸ਼ੁਰੂ ਹੋ ਕੇ ਢੋਲੇਵਾਲਾ, ਤੋਤੇ ਵਾਲਾ ਖੰਭ, ਫ਼ਤਹਿਗੜ੍ਹ ਪੰਜਤੂਰ, ਸਾਬ੍ਹ ਬੁਕਰ, ਦੋਲੇ ਵਾਲਾ, ਕੋਟ ਈਸੇ ਖਾਂ, ਚੀਮਾ, ਕੜਿਆਲ, ਜਲਾਲਾਬਾਦ ਤੋਂ ਹੁੰਦਾ ਹੋਇਆ ਵਾਪਸ ਧਰਮਕੋਟ ਆ ਕੇ ਸਮਾਪਤ ਹੋਇਆ। ਇਸ ਚੇਤਨਾ ਮਾਰਚ ਨਾਲ ਕੁਲਜੀਤ ਸਿੰਘ ਪੰਡੋਰੀ, ਸਾਰਜ ਸਿੰਘ ਪੰਡੋਰੀ ਕਿਸਾਨ ਆਗੂ, ਸੁਖਵਿੰਦਰ ਸਿੰਘ ਜੰਬਰ, ਕਮਲਜੀਤ ਸਿੰਘ ਹਾਂਡਾ, ਹਰਦੀਪ ਸਿੰਘ ਨੰਬਰਦਾਰ, ਜਸਬੀਰ ਸਿੰਘ ਸੰਧੂ, ਨਿਸ਼ਾਨ ਸਿੰਘ ਬੱਡੂਵਾਲ, ਜਤਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਭੈਣੀ, ਹਰਬੰਸ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਸਾਬਕਾ ਸਰਪੰਚ ਕੰਨਿਆ, ਸੁਖਦੇਵ ਸਿੰਘ, ਅੰਗਰੇਜ਼ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਗ਼ਮ ਦੂਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।       

ਪੜ੍ਹੋ ਇਹ ਵੀ ਖ਼ਬਰ - Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ


author

rajwinder kaur

Content Editor

Related News