ਕਿਸਾਨੀ ਅੰਦੋਲਨ ਦੌਰਾਨ ਸਿੱਖ ਧਰਮ ਤੇ ਉਸਦੀ ਲੰਗਰ ਪ੍ਰਥਾ ਦਾ ਰੱਜ ਕੇ ਹੋਇਆ ਪ੍ਰਚਾਰ

Thursday, Dec 16, 2021 - 10:49 AM (IST)

ਕਿਸਾਨੀ ਅੰਦੋਲਨ ਦੌਰਾਨ ਸਿੱਖ ਧਰਮ ਤੇ ਉਸਦੀ ਲੰਗਰ ਪ੍ਰਥਾ ਦਾ ਰੱਜ ਕੇ ਹੋਇਆ ਪ੍ਰਚਾਰ

ਅੰਮ੍ਰਿਤਸਰ (ਅਨਜਾਣ) - ਕੇਂਦਰ ਸਰਕਾਰ ਖ਼ਿਲਾਫ਼ 3 ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਕਿਸਾਨ ਸੰਘਰਸ਼ ਬੀਤੇ ਇਕ ਸਾਲ ਤੋਂ ਵੀ ਵੱਧ ਸਮੇਂ ਤੱਕ ਚੱਲਿਆ। ਇਸ ਕਿਸਾਨ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ ਜਿੱਤ ਤੇ ਫਤਿਹ ‘ਤੇ ਆਪਣਾ ਪ੍ਰਤੀ ਕਰਮ ਜ਼ਾਹਿਰ ਕਰਦਿਆਂ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਇਸ ਸੰਘਰਸ਼ ਦੌਰਾਨ ਪੰਜਾਬੀਆਂ ਖ਼ਾਸ ਕਰਕੇ ਸਿੱਖ ਧਰਮ ਅਤੇ ਇਸਦੀ ਲੰਗਰ ਪ੍ਰਥਾ ਦਾ ਰੱਜ ਕੇ ਪ੍ਰਚਾਰ ਹੋਇਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਗੰਦੀ ਮੀਡੀਆ ਵੱਲੋਂ ਪੰਜਾਬੀਆਂ ਤੇ ਸਿੱਖਾਂ ਦੇ ਅਕਸ ਨੂੰ ਵਿਗਾੜਨ ‘ਚ ਕੋਈ ਕਸਰ ਨਹੀਂ ਛੱਡੀ ਗਈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸਾਨਾਂ ਦੀ ਇਸ ਜਿੱਤ ਨੇ ਹਕੂਮਤਾਂ ਨੂੰ ਪੰਜਾਬੀਆਂ ਤੇ ਸਿੱਖਾਂ ਦੀ ਤਾਕਤ, ਲਿਆਕਤ ਤੇ ਸਬਰ ਸੰਤੋਖ ਦਾ ਅੰਦਾਜ਼ਾ ਲਗਾਉਣ ਲਈ ਮਜ਼ਬੂਰ ਕਰ ਦਿੱਤਾ ਤਾਂ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਹਰੇਕ ਧਰਮ ਤੇ ਹਰੇਕ ਵਰਗ ਦੇ ਲੋਕਾਂ ਵੱਲੋਂ ਪਾਇਆ ਯੋਗਦਾਨ ਕਦਾਚਿੱਤ ਵੀ ਭੁਲਾਇਆ ਨਹੀਂ ਜਾ ਸਕਦਾ। ਬੇਸ਼ੱਕ ਕੇਂਦਰ ਸਰਕਾਰ ਤੇ ਆਰ.ਐੱਸ.ਐੱਸ ਦੇ ਇਸ਼ਾਰਿਆਂ ‘ਤੇ ਇਸ ਅੰਦੋਲਨ ਨੂੰ ਫੇਲ੍ਹ ਕਰਨ ਤੇ ਵੰਡੀਆਂ ਪਾਉਣ ਲਈ ਕੋਝੇ ਯਤਨ ਕੀਤੇ ਗਏ। ਦੇਸ਼ ਦੀਆਂ ਏਜੰਸੀਆਂ ਵੱਲੋਂ ਵੀ ਇਸ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ, ਜ਼ੁਲਮ ਤੇ ਤਸ਼ੱਦਦ ਵੀ ਕੀਤਾ ਗਿਆ ਪਰ ਗੁਰੂ ਸਾਹਿਬਾਨ ਦੇ ਬਖਸ਼ੇ ਸਿਧਾਂਤਾਂ ‘ਤੇ ਚੱਲਦਿਆਂ ਕਿਸਾਨ ਤੇ ਮਜ਼ਦੂਰ ਅਡੋਲ ਚਿੱਤ ਆਪਣੇ ਸੰਘਰਸ਼ ‘ਤੇ ਕਾਇਮ ਰਹੇ ਤੇ ਆਖਰਕਾਰ ਵੱਡੀ ਜਿੱਤ ਪ੍ਰਾਪਤ ਕੀਤੀ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ


author

rajwinder kaur

Content Editor

Related News