ਖੇਤੀ ਕਾਨੂੰਨ ਵਿਰੁੱਧ ਕਿਸਾਨਾਂ ਦੇ ਇਕ ਸਮੂਹ ਵਲੋਂ ‘ਕਰ ਰਹਿਤ’ ਵਸਤਾਂ ਖਰੀਦਣ ਦਾ ਫੈਸਲਾ

03/07/2021 1:00:08 AM

ਫਿਰੋਜ਼ਪੁਰ, (ਭੁੱਲਰ)– ਖੇਤੀ ਕਾਨੂੰਨਾਂ ਸਬੰਧੀ ਬੌਖਲਾਏ ਕਿਸਾਨਾਂ ਦੇ ਇਕ ਸਮੂਹ ਨੇ ਅਹਿਮ ਫੈਸਲਾ ਲੈਂਦਿਆ ਐਲਾਨ ਕੀਤਾ ਕਿ ਉਹ ਭਵਿੱਖ ’ਚ ‘ਕਰ ਰਹਿਤ’ ਵਸਤਾਂ ਦੀ ਹੀ ਖਰੀਦ ਕਰਨਗੇ। ਜਿਸ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਟੈਕਸ ਵਜੋਂ ਇਕੱਠੀ ਹੋਣ ਵਾਲੀ ਆਮਦਨ ਵੱਡੇ ਪੱਧਰ ’ਤੇ ਘੱਟ ਸਕਦੀ ਹੈ ਅਤੇ ਪਹਿਲਾਂ ਤੋਂ ਮਨਫੀ ’ਚ ਚੱਲ ਰਹੀ ਜੀ. ਡੀ. ਪੀ. ਨੂੰ ਹੋਰ ਵੱਡਾ ਧੱਕਾ ਲੱਗ ਸਕਦਾ ਹੈ। ਇਸ ਸਬੰਧੀ ਟਿੱਕਰੀ ਬਾਰਡਰ ’ਤੇ ਬੈਠੇ ਹਰਜਿੰਦਰ ਪਾਲ ਸਿੰਘ ਅਵਾਣ, ਜਗਜੀਤ ਸਿੰਘ ਗੱਟੀ, ਹਰਮਨ ਪ੍ਰੀਤ ਸਿੰਘ, ਹਰਪ੍ਰੀਤ ਸਿੰਘ ਲਾਡੀ, ਸਿਮਰਨ ਸਿੰਘ, ਜਸਬੀਰ ਸਿੰਘ, ਮੇਜਰ ਸਿੰਘ, ਪ੍ਰਭਦੀਪ ਸਿੰਘ, ਰਣਜੀਤ ਸਿੰਘ, ਸੁੱਖਾ ਬਾਵਾ ਆਦਿ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੂਰੀ ਵਾਹ ਲਾਉਣਗੇ ਅਤੇ ਕਰ ਰਹਿਤ ਵਸਤਾਂ ਖਰੀਦ ਕੇ ਉਲਟਾ ਸਰਕਾਰ ਨੂੰ ਰਗੜਾ ਲਾਉਣ ਲਈ ਤਿਆਰ ਹਨ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੁਆਰਾ ਖੇਤੀ ਸਬੰਧੀ ਲਾਗੂ ਕੀਤੇ ਗਏ ਤਿੰਨ ਕਾਨੂੰਨਾਂ ਤੋਂ ਕਿਸਾਨ ਵਰਗ ਪੁਰੀ ਤਰ੍ਹਾਂ ਖਫਾ ਹੈ। ਇਨ੍ਹਾਂ ਨੂੰ ਰੱਦ ਕਰਵਾਉਣ ਲਈ ਜਿਥੇ ਧਰਨੇ ਦਿੱਤੇ ਜਾ ਰਹੇ ਹਨ, ਉਥੇ ਕਿਸਾਨ ਹਰ ਹਰਬਾ ਵਰਤਣ ਲਈ ਅੱਗੇ ਆਉਂਦੇ ਜਾਪ ਰਹੇ ਹਨ।

ਉਨ੍ਹਾਂ ਕਿਹਾ ਕਿ ਜਿੰਨੀ ਦੇਰ ਕਿਸਾਨਾਂ ਦੇ ਹੱਕ ’ਚ ਫੈਸਲਾ ਨਹੀਂ ਆਉਂਦਾ ਉਨਾ ਚਿਰ ਨਵੇਂ ਕੱਪੜੇ ਖਰੀਦਣ ਤੋਂ ਇਲਾਵਾ 2 ਅਤੇ 4 ਪਹੀਆ ਵਾਹਨਾਂ ਨੂੰ ਖਰੀਦਣ ’ਚ ਵੀ ਸੰਕੋਚ ਕਰਨਗੇ। ਜਿਥੋਂ ਤੱਕ ਸੰਭਵ ਹੋਇਆ ਉਹ ਆਪਣੇ ਕੰਮ ਸਾਈਕਲ ਜਾਂ ਪੈਦਲ ਚੱਲ ਕੇ ਕਰਨਗੇ, ਜਿਸ ਨਾਲ ਡੀਜ਼ਲ ਅਤੇ ਪੈਟਰੋਲ ’ਤੇ ਦਿੱਤਾ ਜਾਣ ਵਾਲਾ ਕਰ ਵੀ ਬਚ ਸਕੇਗਾ।


Bharat Thapa

Content Editor

Related News