44 ਦਿਨਾਂ ਤੋਂ ਧਰਨੇ 'ਚ ਸ਼ਾਮਲ ਕਿਸਾਨ ਦੀ ਮੌਤ, ਸਰਕਾਰ ਖਿਲਾਫ ਪ੍ਰਦਰਸ਼ਨ ਜਾਰੀ
Friday, Nov 13, 2020 - 07:31 PM (IST)
ਜਲਾਲਾਬਾਦ,(ਸੇਤੀਆ,ਸੁਮਿਤ,ਟੀਨੂੰ): ਖੇਤੀ ਕਾਨੂੰਨਾਂ ਖਿਲਾਫ ਮਾਹਮੂਜੋਈਆ ਟੋਲ ਪਲਾਜਾ 'ਤੇ 44 ਦਿਨਾਂ ਤੋਂ ਜਾਰੀ ਰੋਸ ਧਰਨੇ 'ਚ ਸ਼ਾਮਲ 60 ਸਾਲਾ ਕਿਸਾਨ ਦੀ ਸ਼ੁੱਕਰਵਾਰ ਸ਼ਾਮ ਨੂੰੰ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਿਸਾਨਾਂ ਨੇ ਮ੍ਰਿਤਕ ਕਿਸਾਨ ਬਲਦੇਵ ਰਾਜ ਪੁੱਤਰ ਗੁਰਦਾਸ ਰਾਮ (60) ਦੀ ਲਾਸ਼ ਨੂੰ ਮਾਹਮੂਜੋਈਆ ਟੋਲ ਪਲਾਜ਼ਾ 'ਤੇ ਰੱਖ ਕੇ ਰੋਸ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਸਮਾਚਾਰ ਲਿਖੇ ਜਾਣ ਤੱਕ ਰੋਸ ਧਰਨਾ ਜਾਰੀ ਸੀ।
ਇਹ ਵੀ ਪੜ੍ਹੋ : 44 ਦਿਨਾਂ ਤੋਂ ਧਰਨੇ 'ਚ ਸ਼ਾਮਲ ਕਿਸਾਨ ਦੀ ਮੌਤ
ਜਾਣਕਾਰੀ ਮੁਤਾਬਕ ਫਿਰੋਜ਼ਪੁਰ ਰੋਡ 'ਤੇ ਮਾਹਮੂਜੋਈਆ ਟੋਲ ਪਲਾਜਾ 'ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ 'ਚ ਪਿੰਡ ਮਾਹਮੂਜੋਈਆ ਦਾ ਕਿਸਾਨ ਬਲਦੇਵ ਰਾਜ ਪੁੱਤਰ ਗੁਰਦਾਸ ਰਾਮ (60) ਦੀ ਅਚਾਨਕ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਜਲਾਲਾਬਾਦ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਦੇਰ ਸ਼ਾਮ ਕਿਸਾਨ ਬਲਦੇਵ ਰਾਜ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਨਕੋਦਰ ਵਿਖੇ ਪੈਟਰੋਲ ਪੰਪ ’ਤੇ ਚੱਲੀ ਗੋਲੀ, ਇਕ ਨੌਜਵਾਨ ਜ਼ਖਮੀ
ਉਧਰ ਕਿਸਾਨ ਆਗੂਆਂ ਦਾ ਕਹਿਣਾ ਹੈ ਜਦੋਂ ਤੱਕ ਸਾਡੇ ਸਾਥੀ ਬਲਦੇਵ ਰਾਜ ਦੇ ਪਰਿਵਾਰ ਲਈ ਸਰਕਾਰ ਜਾਂ ਪ੍ਰਸ਼ਾਸਨ ਕੋਈ ਐਲਾਨ ਨਹੀਂ ਕਰਦੇ ਉਦੋਂ ਤੱਕ ਅੰਤਿਮ-ਸੰਸਕਾਰ ਨਹੀਂ ਕੀਤਾ ਜਾਵੇਗਾ।