ਕਿਸਾਨਾਂ ਦੇ ਹੱਕ ''ਚ ਆਏ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ, ਆਪਣੀ ਹੀ ਪਾਰਟੀ ਖ਼ਿਲਾਫ਼ ਕੱਢੀ ਭੜਾਸ (ਵੀਡੀਓ)

2021-06-08T18:48:24.827

ਅੰਮ੍ਰਿਤਸਰ (ਸੁਮਿਤ) - ਕਿਸਾਨਾਂ ਦੇ ਹੱਕ ’ਚ ਆਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲੋਕ ਕਹਿ ਰਹੇ ਹਨ ਕਿ ਅਨਿਲ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਜਾ ਰਹੇ ਹਨ। ਇਸ ਸਬੰਧ ’ਚ ਜਦੋਂ ਜਗਬਾਣੀ ਦੇ ਪੱਤਰਕਾਰ ਨੇ ਅਨਿਲ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ’ਚ ਜਾਣ ਦਾ ਉਨ੍ਹਾਂ ਦਾ ਅਜੇ ਕੋਈ ਵਿਚਾਰ ਨਹੀਂ। ਅਨਿਲ ਜੋਸ਼ੀ ਨੇ ਕਿਹਾ ਕਿ ਮੈਂ ਹਮੇਸ਼ਾ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਕਰਦਾ ਰਹਾਂਗਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ

ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦੇ ਹੋਏ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਗੱਲ ਹੀ ਨਹੀਂ ਸੁਣਦੀ। ਕਿਸਾਨਾਂ ਦੇ ਚੱਲ ਰਹੇ ਮਸਲੇ ’ਤੇ ਬੋਲਦੇ ਹੋਏ ਅਨਿਲ ਜੋਸ਼ੀ ਨੇ ਕਿਹਾ ਕਿ ਕਿਸਾਨ ਇਸ ਸਮੇਂ ਜਿਸ ਸਮੱਸਿਆ ਤੋਂ ਗੁਜ਼ਰ ਰਹੇ ਹਨ, ਉਸ ਦਾ ਦਰਦ ਉਹ ਚੰਗੀ ਤਰ੍ਹਾਂ ਮਹਿਸੂਸ ਕਰ ਸਕਦਾ ਹਾਂ। ਕਿਸਾਨਾਂ ਦੇ ਸਬੰਧ ’ਚ ਮੈਂ ਆਪਣੀ ਪਾਰਟੀ ਅਤੇ ਹੋਰ ਲੋਕਾਂ ਨੂੰ ਇਹੀ ਸਲਾਹ ਦਿੱਤੀ ਹੈ ਕਿ ਸਾਨੂੰ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਗੱਲਬਾਤ ਕਰਨੀ ਚਾਹੀਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼

ਖੇਤੀ ਕਾਨੂੰਨ ਦੇ ਕਾਲੇ ਬਿੱਲਾਂ ’ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਿੱਲ ਬਣਦੇ ਜ਼ਰੂਰ ਹਨ, ਜੇਕਰ ਉਹ ਕਿਸੇ ਨੂੰ ਪਸੰਦ ਨਹੀਂ ਹਨ ਤਾਂ ਉਹ ਬਦਲੇ ਵੀ ਜਾ ਸਕਦੇ ਹਨ। ਬਿੱਲ ਬਣਾਉਣ ਲਈ ਕਿਸਾਨਾਂ ਦੀ ਰਾਏ ਵੀ ਲੈਣੀ ਚਾਹੀਦੀ ਹੈ ਕਿ ਉਹ ਕਿ ਚਾਹੁੰਦੇ ਹਨ। ਅਨਿਲ ਜੋਸ਼ੀ ਨੇ ਕਿਹਾ ਕਿ ਇਹ ਪਿੰਡ ’ਚ ਰਹਿਣ ਵਾਲੇ ਹਨ ਅਤੇ ਸ਼ਹਿਰ ’ਚ ਆ ਕੇ ਉਨ੍ਹਾਂ ਨੇ ਵਪਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡਾ ਵਪਾਰ 98 ਫੀਸਦੀ ਕਿਸਾਨਾਂ ਦੇ ਸਿਰ ’ਤੇ ਹੈ ਅਤੇ ਉਹ ਸਾਡੇ ਭਾਈਵਾਲ ਹਨ। ਇਸੇ ਤਰ੍ਹਾਂ ਕਿਸਾਨਾਂ ਦੇ ਦੁੱਖ ਉਨ੍ਹਾਂ ਦੇ ਵੀ ਦੁੱਖ ਹਨ, ਜਿਨ੍ਹਾਂ ਨੂੰ ਸਾਨੂੰ ਸਮਝਣਾ ਚਾਹੀਦਾ ਹੈ। ਕਿਸਾਨਾਂ ’ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ, ਜੋ ਗ਼ਲਤ ਹੈ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ : ਜਿੰਮ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਬੀਜੇਪੀ ਆਗੂਆਂ ਵਲੋਂ ਬਿੱਲਾਂ ਨੂੰ ਸਹੀ ਅਤੇ ਚੰਗਾ ਦੱਸਣ ਅਤੇ ਕਿਸਾਨਾਂ ਨੂੰ ਇਨ੍ਹਾਂ ਦੀ ਸਮਝ ਨਾ ਹੋਣ ਦੀ ਗੱਲ ’ਤੇ ਬੋਲਦੇ ਹੋਏ ਜੋਸ਼ੀ ਨੇ ਕਿਹਾ ਕਿ ਇਨ੍ਹਾਂ ਨੂੰ ਤਾਂ ਆਪ ਬਿੱਲਾਂ ਦੇ ਬਾਰੇ ਕੁਝ ਪਤਾ ਨਹੀਂ ਅਤੇ ਨਾ ਹੀ ਇਨ੍ਹਾਂ ਨੂੰ ਬਿੱਲਾਂ ਦੀ ਸਮਝ ਹੈ। ਇਨ੍ਹਾਂ ਨੂੰ ਪਤਾ ਹੀ ਨਹੀਂ ਕਿ ਕਿਸਾਨੀ ਹੁੰਦੀ ਕੀ ਹੈ। ਇਨ੍ਹਾਂ ਨੂੰ ਪ੍ਰਸ਼ਾਦ ਮਿਲ ਰਿਹਾ ਹੈ ਅਤੇ ਉਸ ਦਾ ਆਨੰਦ ਮਾਣ ਰਹੇ ਹਨ। ਕਿਸਾਨ ਖੇਤਾਂ ’ਚ ਮਿਹਨਤ ਕਰਕੇ ਕਮਾਈ ਕਰਦੇ ਹਨ, ਜਿਸ ਦੇ ਨੁਕਸਾਨ ਦਾ ਉਨ੍ਹਾਂ ਨੂੰ ਬਹੁਤ ਦਰਦ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਕੋਰੋਨਾ ਪੀੜਤਾਂ ਲਈ ਵੱਡਾ ਖ਼ਤਰਾ ‘ਬਲੈਕ ਫੰਗਸ’, ਜਾਨ ਬਚਾਉਣ ਲਈ ਮਰੀਜ਼ਾਂ ਦੀਆਂ ਅੱਖਾਂ ਕੱਢੀਆਂ

ਜੋਸ਼ੀ ਨੇ ਪੰਜਾਬ ਦੀ ਪੂਰੀ ਬੀਜੇਪੀ ਪਾਰਟੀ ਨੂੰ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਹੱਲ ਕਰਨ ’ਚ ਨਾਕਾਮ ਸਿੱਧ ਹੋਏ ਹਾਂ। ਜੋਸ਼ੀ ਨੇ ਕਿਹਾ ਕਿ ਜੇਕਰ ਉਹ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਤਾਂ ਉਹ ਜਿੱਤ ਹਾਸਲ ਕਰਨ ਲਈ ਲੜਨਗੇ, ਕਿਉਂਕਿ ਲੋਕ ਉਨ੍ਹਾਂ ਦੇ ਨਾਲ ਹਨ। ਮੈਂ ਕਿਸੇ ਪਾਰਟੀ ਤੋਂ ਚੋਣ ਲੜਨ ਦਾ ਅਜੇ ਤੱਕ ਨਹੀਂ ਸੋਚਿਆ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼ 


rajwinder kaur

Content Editor rajwinder kaur