ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹੇ, ਸੀਵਰੇਜ ਮਹਿਕਮੇ ਖ਼ਿਲਾਫ਼ ਲੋਕਾਂ 'ਚ ਰੋਸ

06/03/2020 6:32:16 PM

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖ਼ੁਰਾਣਾ) - ਬੁੱਧਵਾਰ ਦੁਪਹਿਰ ਸਮੇਂ ਇੱਕ ਦਮ ਹੋਈ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ, ਉਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ੍ਹੇ ਦਿਖਾਈ ਦਿੱਤੇ ਹਨ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਰ ਪਾਰ ਚੱਲ ਰਿਹਾ ਸੀ, ਜਿਹਡ਼ਾ ਕਿ ਅੱਜ ਮੀਂਹ ਦੌਰਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉਥੇ ਹੀ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਠੰਡੀ ਹਵਾ ਵੀ ਚੱਲਦੀਅਾਂ ਰਹੀਆਂ। ਸਵੇਰ ਵੇਲੇ ਤੋਂ ਭਖਦੀ ਗਰਮੀ ਦੇ ਚੱਲਦਿਆਂ ਦੁਪਹਿਰ ਸਮੇਂ ਬੱਦਲਾਂ ਦੀ ਦਸਤਕ ਨਾਲ ਮੌਸਮ ਨੇ ਇੱਕਦਮ ਕਰਵਟ ਲਈ, ਨਤੀਜਨ 20 ਕੁ ਮਿੰਟ ਦੇ ਮੀਂਹ ਨੇ ਸ਼ਹਿਰ ਦੀਆਂ ਹਵਾਵਾਂ ਨੂੰ ਠੰਡਾ ਕਰ ਦਿੱਤਾ।

PunjabKesari

ਦੂਜੇ ਪਾਸੇ ਸ਼ਹਿਰ ਦੇ ਨੀਵੇਂ ਖੇਤਰਾਂ ਵਿਚ ਪਾਣੀ ਭਰ ਗਿਆ। ਬੀਤੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ  ਭਾਵੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ, ਪਰ ਇਸ ਥੋੜ੍ਹੇ ਸਮੇਂ ਦੀ ਮੀਂਹ ਕਾਰਨ ਨੀਵੇਂ ਖੇਤਰਾਂ ਵਿਚ ਪਾਣੀ ਭਰ ਗਿਆ। ਇੰਨ੍ਹਾਂ ’ਚੋਂ ਬਾਜ਼ਾਰ ਸ੍ਰੀ ਦਰਬਾਰ ਸਾਹਿਬ, ਗਾਂਧੀ  ਨਗਰ, ਹਕੀਮਾਂ ਵਾਲੀ ਗਲੀ, ਮੇਨ ਬਜਾਰ , ਬਾਵਾ ਸੰਤ ਸਿੰਘ ਰੋਡ , ਨੱਥੂ ਰਾਮ  ਸਟਰੀਟ ਆਦਿ ਇਲਾਕਿਅਾਂ ’ਚ ਪਾਣੀ ਭਰ ਜਾਣ ਕਾਰਨ ਇਲਾਕਿਅਾਂ ਦੇ ਆਮ ਲੋਕਾਂ ਦਾ ਪੈਦਲ  ਗੁਜਰਣਾ ਵੀ ਮੁਸ਼ਕਿਲ ਹੋ ਗਿਆ। ਉਥੇ ਹੀ ਪੰਡਿਤ ਜੈ ਦਿਆਲ ਸਟਰੀਟ, ਨਾਰੰਗ ਕਾਲੋਨੀ ’ਚ  ਪਹਿਲਾ ਹੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਸਹੀਂ ਨਾ ਹੋਣ ਕਾਰਨ ਹੁਣ ਮੀਂਹ ਦਾ ਪਾਣੀ  ਹੋਰ ਭਰ ਗਿਆ। ਇੰਨ੍ਹਾਂ ਇਲਾਕਿਆਂ ’ਚ ਸੀਵਰੇਜ ਤੇ ਮੀਂਹ ਦੇ ਪਾਣੀ ਜਮ੍ਹਾ ਹੋਣ ਦੇ  ਚੱਲਦਿਆਂ ਲੋਕਾਂ ਅੰਦਰ ਸੀਵਰੇਜ ਵਿਭਾਗ ਖ਼ਿਲਾਫ਼ ਖ਼ਾਸਾ ਰੋਹ ਵੀ ਦਿਖਾਈ ਦਿੱਤਾ।

PunjabKesari

ਝੋਨੇ ਅਤੇ ਸਬਜ਼ੀਆਂ ਲਈ ਲਾਹੇਵੰਦ ਹੈ ਮੀਂਹ

ਖੇਤਾਂ ਅੰਦਰ ਇਸ ਸਮੇਂ ਝੋਨੇ ਦੀ ਪਨੀਰੀ ਦਾ ਕੰਮ ਚੱਲ ਰਿਹਾ ਹੈ। ਆਉਣ ਵਾਲੇ ਕੁਝ ਦਿਨਾਂ ਤੱਕ ਖੇਤਾਂ ’ਚ ਝੋਨਾ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਜਿਸ ਲਈ ਕਿਸਾਨਾਂ ਨੂੰ  ਪਾਣੀ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਇਸ ਵਾਰ ਬੱਦਲਾਂ ਦੀ ਦਸਤਕ ਨੇ ਕਿਸਾਨਾਂ ਲਈ ਰਾਹਤ  ਪੈਦਾ ਕੀਤੀ ਹੈ। ਝੋਨੇ ਦੀ ਬਿਜਾਈ ਦੇ ਨਾਲ-ਨਾਲ ਜੇਕਰ ਮੀਂਹ ਪੈਂਦਾ ਹੈ ਤਾਂ ਇਹ ਕਿਸਾਨਾਂ ਲਈ ਬਹੁਤ ਵੱਡੀ ਰਾਹਤ ਹੋਵੇਗੀ, ਕਿਉਂਕਿ ਕਿਸਾਨਾਂ ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਬਿਜਲੀ, ਮੋਟਰਾਂ ਤੋਂ ਕੁੱਝ ਛੁਟਕਾਰਾ ਮਿਲੇਗਾ। ਉਥੇ ਹੀ ਪੇਂਡੂ ਖੇਤਰਾਂ ’ਚ  ਹਲਕੀ ਕਿਣਮਿਣ ਨੇ ਹਰੇ ਚਾਰੇ ਤੇ ਸਬਜੀਆਂ ਵਾਲੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਪ੍ਰਦਾਨ ਕੀਤੀ ਹੈ।

 

 


Harinder Kaur

Content Editor

Related News