ਅੰਦੋਲਨ ਕਰ ਰਹੇ ਕਿਸਾਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੈਪਟਨ ਦੀ ‘ਵੰਗਾਰ’, ਪੁੱਛੇ 10 ਸਵਾਲ

Saturday, Mar 06, 2021 - 06:21 PM (IST)

ਅੰਦੋਲਨ ਕਰ ਰਹੇ ਕਿਸਾਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੈਪਟਨ ਦੀ ‘ਵੰਗਾਰ’, ਪੁੱਛੇ 10 ਸਵਾਲ

ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਵਾਰ ਫਿਰ ਸਖ਼ਤ ਸਟੈਂਡ ਲੈਂਦੇ ਹੋਏ ਸੂਬਾ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਹੈ। ਇਸ ਦੇ ਨਾਲ ਹੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਆਖਿਆ ਹੈ, ਉਥੇ ਹੀ ਕਿਸਾਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੁੱਝ ਸਵਾਲਾਂ ਦੇ ਜਵਾਬ ਦੇਣ ਲਈ ਆਖਿਆ ਹੈ। ਕੈਪਟਨ ਨੇ ਕਿਹਾ ਕਿ ਜਿਹੜੇ ਇਹ ਪੁੱਛਦੇ ਹਨ ਕਿ ਕਿਸਾਨ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਿਉਂ ਕਰ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਮੇਰੇ 10 ਸਵਾਲਾਂ ਦੇ ਜਵਾਬ ਦੇਣ ਦੀ ਜ਼ਰੂਰਤ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਹੀ ਦੱਸਣਗੇ ਕਿ ਆਖਿਰ ਕਿਉਂ ਕੇਂਦਰ ਦੇ ਖੇਤੀ ਕਾਨੂੰਨ ਸਾਡੇ ਕਿਸਾਨਾਂ ਲਈ ਸਹੀ ਨਹੀਂ ਹਨ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਤੇ ਬਲਬੀਰ ਰਾਜੇਵਾਲ ਵਿਚਾਲੇ ਖੜਕੀ, ਫੇਸਬੁੱਕ ’ਤੇ ਪੋਸਟ ਸਾਂਝੀ ਕਰਕੇ ਪੁੱਛੇ ਸਵਾਲ

ਇਹ ਹਨ ਸਵਾਲ
1- ਪੂਰੀ ਤਰ੍ਹਾਂ ਅਨਿਯਮਤ ਪ੍ਰਾਈਵੇਟ ਮੰਡੀਆਂ ਦਾ ਲਾਭ ਕਿਸ ਨੂੰ ਹੋਵੇਗਾ?
2- ਪ੍ਰਾਈਵੇਟ ਮੰਡੀਆਂ ਵਿਚ 100 ਫ਼ੀਸਦ ਮੰਡੀ ਫ਼ੀਸਾਂ, ਸੈੱਸ ਅਤੇ ਟੈਕਸ ਮੁਆਫ਼ ਤੋਂ ਕਿਸ ਨੂੰ ਲਾਭ ਹੋਵੇਗਾ?
3- ਪ੍ਰਾਈਵੇਟ ਮੰਡੀਆਂ ਵਿਚ ਕਿਸਾਨਾਂ ਨੂੰ ਐੱਮ. ਐੱਸ. ਪੀ. ਦੇਣ ਤੋਂ ਸਰਕਾਰੀ ਅਫ਼ਸਰਾਂ ਨੂੰ ਰੋਕਣ ਨਾਲ ਕਿਨ੍ਹਾਂ ਦਾ ਫਾਇਦਾ ਹੋਵੇਗਾ?
4- ਆੜ੍ਹਤੀਆਂ ਨੂੰ ਖ਼ਤਮ ਕਰ ਦੇਣ ਨਾਲ ਕਿਸ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦਾ ਕੰਮ ਕਾਨੂੰਨ ਮੁਤਾਬਕ ਸਰਕਾਰ ਵਲੋਂ ਨਿਰਧਾਰਿਤ ਰੇਟਾਂ ’ਤੇ ਅਨਾਜ ਦੀ ਸਫਾਈ, ਬੈਗਾਂ ਨੂੰ ਉਤਾਰਣ, ਲੋਡ ਕਰਨ ਅਤੇ ਬੈਗਾਂ ਦੀ ਸਿਲਾਈ ਕਰਨਾ ਹੈ।
5- ਕਿਸ ਨੂੰ ਫਾਇਦਾ ਹੋਵੇਗਾ ਜਦੋਂ ਮੰਡੀ ਦੀਆਂ ਫ਼ੀਸਾਂ ਖਰੀਦਦਾਰਾਂ ਤੋਂ ਲੈਣ ਦੀ ਬਜਾਏ ਕਿਸਾਨਾਂ ਤੋਂ ਵਸੂਲੀਆਂ ਜਾਣਗੀਆਂ?
6- ਕਿਸ ਨੂੰ ਲਾਭ ਹੋਵੇਗਾ ਜਦੋਂ ਨਿੱਜੀ ਮੰਡੀਆਂ ਨੂੰ ਅਜਿਹੀ ਮੰਡੀ ਵਿਚ ਕੀਤੀ ਗਈ ਕਿਸੇ ਗਤੀਵਿਧੀ ਲਈ ਸੇਵਾਵਾਂ ਦੀ ਕੀਮਤ ਤੈਅ ਕਰਨ ਦੀ ਆਜ਼ਾਦੀ ਦਿੱਤੀ ਜਾਂਦੀ ਹੈ?
7- ਕਿਸ ਨੂੰ ਲਾਭ ਹੋਵੇਗਾ ਜਦੋਂ ਕਾਰਪੋਰੇਟਸ ਨਾਲ ਦਸਤਖ਼ਤ ਕੀਤੇ ਸਮਝੌਤੇ ਨਾਲ ਸਬੰਧਤ ਕਿਸੇ ਵਿਵਾਦ ਲਈ ਸਿਵਲ ਕੋਰਟ ਪਹੁੰਚਣ ਤੋਂ ਕਿਸਾਨ ਨੂੰ ਰੋਕ ਦਿੱਤਾ ਜਾਂਦਾ ਹੈ?
8- ਕਿਸ ਨੂੰ ਲਾਭ ਹੋਵੇਗਾ ਜਦੋਂ ਸਰਕਾਰ ਕਿਸਾਨਾਂ ਅਤੇ ਕਾਰਪੋਰੇਟ ਵਿਚਾਲੇ ਕਿਸੇ ਵਿਵਾਦ ਵਿਚ ਦਖਲ-ਅੰਦਾਜ਼ੀ ਕਰਨ ਦੇ ਆਯੋਗ ਹੋ ਜਾਂਦੀ ਹੈ?
9 - ਜਦੋਂ ਨਿੱਜੀ ਵਿਅਕਤੀਆਂ/ਕਾਰਪੋਰੇਟਾਂ ਵਲੋਂ ਅਨਾਜ ਭੰਡਾਰਨ ’ਤੇ ਸਟਾਕ ਦੀ ਸੀਮਾ ਖ਼ਤਮ ਕੀਤੀ ਜਾਂਦੀ ਹੈ ਤਾਂ ਕਿਸ ਨੂੰ ਫਾਇਦਾ ਹੋਵੇਗਾ?
10- ਕਿਸ ਨੂੰ ਲਾਭ ਹੋਵੇਗਾ ਜਦੋਂ ਬੀਜਾਂ ਅਤੇ ਖਾਦਾਂ ਦੀਆਂ ਵਿਸ਼ੇਸ਼ਤਾਵਾਂ ਪੂਰੀ ਤਰ੍ਹਾਂ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ ਅਤੇ ਸਰਕਾਰ ਨੂੰ ਉਨ੍ਹਾਂ ਲਈ ਕੋਈ ਪੈਰਾਮੀਟਰ ਨਿਰਧਾਰਤ ਕਰਨ ਦੇ ਆਯੋਗ ਕਰ ਦਿੱਤਾ ਜਾਂਦਾ ਹੈ?

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਭਗਵੰਤ ਮਾਨ ਦੀਆਂ ਖਰੀਆਂ-ਖਰੀਆਂ, ਦਿੱਤਾ ਵੱਡਾ ਬਿਆਨ

ਨੋਟ - ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨਾਲ ਤੁਸੀਂ ਸਹਿਮਤ ਹੋ?


author

Gurminder Singh

Content Editor

Related News