ਮੌਸਮ ਦੇ ਵਿਗੜੇ ਮਿਜਾਜ਼ ਨੇ ਫਿਰ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕਾਂ ਕੀਤੀਆਂ ਗਾਇਬ

Friday, Apr 26, 2019 - 02:46 PM (IST)

ਮੌਸਮ ਦੇ ਵਿਗੜੇ ਮਿਜਾਜ਼ ਨੇ ਫਿਰ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕਾਂ ਕੀਤੀਆਂ ਗਾਇਬ

ਭਵਾਨੀਗੜ੍ਹ (ਕਾਂਸਲ) : ਮੌਸਮ ਦੇ ਵਿਗੜੇ ਮਿਜਾਜ਼ ਕਾਰਨ ਫਿਰ ਆਸਮਾਨ 'ਚ ਛਾਈ ਗਹਿਰੀ ਬਦਲਵਾਈ, ਚੱਲੀਆਂ ਤੇਜ਼ ਹਵਾਵਾਂ ਅਤੇ ਮੀਂਹ ਨੇ ਕਿਸਾਨ ਦੇ ਸਾਹ ਸੂਤ ਕੇ ਰੱਖ ਦਿੱਤੇ। ਤੇਜ਼ ਹਵਾਵਾਂ ਚੱਲਣ ਕਾਰਨ ਵੀ ਕਣਕ ਦੀ ਵਾਢੀ ਲਈ ਤਿਆਰ ਖੜ੍ਹੀ ਫ਼ਸਲ ਦੇ ਜ਼ਮੀਨ ਉਪਰ ਵਿਛ ਜਾਣ ਕਾਰਨ ਨੁਕਸਾਨੇ ਜਾਣ ਦੇ ਸਮਾਚਾਰ ਪ੍ਰਾਪਤ ਹੋਏ। ਇਸ ਸੰਬੰਧੀ ਪਿੰਡਾਂ 'ਚ ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਸ ਵਾਰ ਫ਼ਸਲ ਉਪਰ ਕੁਦਰਤੀ ਦੀ ਕਰੋਪੀ ਕੁਝ ਜ਼ਿਆਦਾ ਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੁਝ ਦਿਨ ਪਹਿਲਾਂ ਹੋਈ ਤੇਜ਼ ਬਰਸਾਤ ਅਤੇ ਹਨ੍ਹੇਰੀ ਕਾਰਨ ਕਣਕ ਦੀ ਫ਼ਸਲ ਦੇ ਨੁਕਸਾਨ ਨੂੰ ਅਜੇ ਨਹੀਂ ਭੁਲਾ ਸਕੇ ਸਨ ਕਿ ਫਿਰ ਮੌਸਮ ਨੇ ਕਰਵਟ ਬਦਲ ਲਈ ਹੈ ਅਤੇ ਫਿਰ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ।

ਕਿਸਾਨਾਂ ਦਾ ਕਹਿਣਾ ਸੀ ਕਿ ਪਹਿਲਾਂ ਮੀਂਹ ਕਾਰਨ ਖੇਤ ਗਿੱਲੇ ਹੋਣ ਕਾਰਨ ਵਾਢੀ ਰੁੱਕ ਗਈ ਸੀ ਅਤੇ ਹੁਣ ਦੋ ਦਿਨਾਂ ਤੋਂ ਮੌਸਮ ਸਾਫ ਨਾ ਹੋਣ ਅਤੇ ਪਈ ਤੇਜ਼ ਮੀਂਹ, ਧੁੱਪ ਕਾਰਨ ਕਿਸਾਨਾਂ ਦੇ ਚਿਹਰਿਆਂ ਉਪਰ ਕੁਝ ਰੌਣਕ ਆਈ ਸੀ ਜਿਸ ਨਾਲ ਕਣਕ ਦੀ ਵਾਢੀ ਨੇ ਵੀ ਜ਼ੋਰ ਫੜਿਆ ਸੀ ਪਰ ਫਿਰ ਤੋਂ ਖਰਾਬ ਮੌਸਮ ਨੇ ਕਿਸਾਨਾਂ ਦੇ ਚੇਹਰਿਆਂ ਤੋਂ ਰੌਣਕਾਂ ਉੱਡਾ ਦਿੱਤੀਆਂ ਹਨ ਅਤੇ ਫਿਰ ਇੰਝ ਲੱਗਦਾ ਹੈ ਕਿ ਵਾਢੀ 'ਚ ਰੁਕਾਵਟ ਆਵੇਗੀ। ਕਿਸਾਨਾਂ ਨੇ ਫਿਰ ਪ੍ਰਮਾਤਮਾ ਅੱਗੇ ਸੁੱਖ ਦੀ ਮਹਿਰ ਬਰਸਾਉਣ ਦੀਆਂ ਅਰਦਾਸਾਂ ਕੀਤੀਆਂ ਅਤੇ ਸਰਕਾਰ ਤੋਂ ਵੀ ਮੰਗ ਕੀਤੀ ਕਿ ਕੁਦਰਤੀ ਕਰੋਪੀ ਕਾਰਨ ਕਿਸਾਨਾਂ ਦੇ ਹੋ ਰਹੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਅਵਜਾਂ ਦਿੱਤਾ ਜਾਵੇ।
 


author

Anuradha

Content Editor

Related News