ਆਰਥਿਕ ਤੰਗੀ ਕਾਰਣ ਬੇਹਾਲ ਹੋਏ ਕਿਸਾਨ ਨੇ ਸਿਰ ਦੇ ਪਰਨੇ ਨਾਲ ਲਿਆ ਫਾਹਾ

Tuesday, Sep 01, 2020 - 06:05 PM (IST)

ਆਰਥਿਕ ਤੰਗੀ ਕਾਰਣ ਬੇਹਾਲ ਹੋਏ ਕਿਸਾਨ ਨੇ ਸਿਰ ਦੇ ਪਰਨੇ ਨਾਲ ਲਿਆ ਫਾਹਾ

ਮੂਨਕ (ਵਰਤੀਆ) : ਕਿਸਾਨ ਜਗਰਾਜ ਸਿੰਘ ਰਾਜਾ (47) ਪੁੱਤਰ ਸੁਖਦੇਵ ਸਿੰਘ ਪਿੰਡ ਦੇਹਲਾ ਸੀਂਹਾਂ ਸੋਮਵਾਰ ਨੂੰ ਆਪਣੇ ਸਿਰ 'ਤੇ ਬੰਨ੍ਹੇ ਪਰਨੇ ਨਾਲ ਆਪਣੇ ਹੀ ਘਰ ਵਿਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਗਰਾਜ ਸਿੰਘ ਆਪਣਾ ਤਾਂ ਖਹਿੜਾ ਛੁਡਾ ਗਿਆ ਪ੍ਰੰਤੂ ਆਪਣੇ 'ਤੇ ਨਿਰਭਰ ਆਪਣੀ 85 ਸਾਲਾ ਬੁੱਢੀ ਮਾਂ, ਬਿਮਾਰ ਪਤਨੀ ਅਤੇ ਦੋ ਜਵਾਨ ਧੀਆਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਬੇਸਹਾਰਾ ਛੱਡ ਗਿਆ ਹੈ। 
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੂਨਕ ਤੋਂ ਸਹਾਇਕ ਥਾਣੇਦਾਰ ਬਲਬੀਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਜਗਰਾਜ ਸਿੰਘ ਦੇ ਘਰ ਪੁੱਜੇ ਜਿਥੇ ਉਨ੍ਹਾਂ ਘਟਨਾ ਦਾ ਜਾਇਜ਼ਾ ਲਿਆ ਅਤੇ ਪੁਲਸ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਉਸਦੇ ਵਾਰਸਾਂ ਹਵਾਲੇ ਕਰ ਦਿੱਤੀ ਹੈ। 

ਇਸ ਸਮੇਂ ਜਗਰਾਜ ਸਿੰਘ ਦੇ ਨਾਲ ਹਮਦਰਦੀ ਰੱਖਣ ਵਾਲੇ ਲੋਕ ਬੇਸ਼ੱਕ ਵੱਡੀ ਗਿਣਤੀ ਵਿਚ ਜੁਗਰਾਜ ਸਿੰਘ ਦੇ ਘਰ ਪਰਿਵਾਰ ਨੂੰ ਦਿਲਾਸਾ ਦੇਣ ਲਈ ਉਮੜੇ ਪਰ ਜੁਗਰਾਜ ਸਿੰਘ ਦੀ ਬੁੱਢੀ ਮਾਤਾ ਦਾ ਵਿਰਲਾਪ ਪੱਥਰਾਂ ਦਾ ਵੀ ਸੀਨਾ ਪਾੜ ਦਾਰਿਹਾ ਸੀ। ਪਿੰਡ ਦੇ ਸਾਰੇ ਮੋਹਤਵਰ ਵਿਅਕਤੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮ੍ਰਿਤਕ ਦੇ ਪਰਿਵਾਰ ਦੀ ਵਿਤੀ ਮੱਦਦ ਕਰੇ।


author

Gurminder Singh

Content Editor

Related News