ਇਸ ਇਲਾਕੇ ਦੇ ਕਿਸਾਨ ਝੋਨੇ ਦੀ ਸਿੱਧੀ ਬੀਜਾਈ ਤੋਂ ਤੌਬਾ ਕਰਕੇ ਲਾਉਣ ਲੱਗੇ ਅਗੇਤਾ ਝੋਨਾ
Saturday, Jun 05, 2021 - 02:20 PM (IST)
ਤਪਾ ਮੰਡੀ (ਸ਼ਾਮ, ਗਰਗ) - ਤਪਾ ਇਲਾਕੇ ‘ਚ ਝੋਨੇ ਦੀ ਸਿੱਧੀ ਬੀਜਾਈ ਨੂੰ ਕਿਸਾਨਾਂ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਪਿਛਲੇ ਸਾਲ ਕੁਝ ਕਿਸਾਨਾਂ ਨੇ ਸਿੱਧੀ ਬੀਜਾਈ ਦਾ ਤਜਰਬਾ ਕੀਤਾ ਸੀ ਪਰ ਉਨ੍ਹਾਂ ਵਿੱਚੋਂ ਇਸ ਵਾਰ ਕਿਸੇ ਵੀ ਕਿਸਾਨ ਨੇ ਸਿੱਧੀ ਬੀਜਾਈ ਨਹੀਂ ਕੀਤੀ। ਕਿਸਾਨ ਜੱਸੀ ਸਿੰਘ, ਕਰਮਜੀਤ ਸਿੰਘ ਤਾਜੋ, ਲਖਵੀਰ ਸਿੰਘ ਮਹਿਤਾ ਦਾ ਕਹਿਣਾ ਹੈ ਕਿ ਸ਼ੁਰੂ ‘ਚ ਜਿਹੜੇ ਝੋਨੇ ਦੇ ਬੀਜ ਉਭਰ ਆਉਂਦੇ ਹਨ, ਉਨ੍ਹਾਂ ‘ਤੇ ਚੂਹੇ ਵੱਡੀ ਪੱਧਰ ’ਤੇ ਹਮਲਾ ਕਰ ਦਿੰਦੇ ਹਨ। ਚੂਹੇ ਕਈ ਲਾਈਨਾਂ ਵੀ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਦੀਨਾਂ ਦਾ ਬਹੁਤ ਹਮਲਾ ਹੁੰਦਾ ਹੈ, ਜਿਨ੍ਹੀ ਬਚਤ ਝੋਨੇ ਦੀ ਕੱਦੂ ਵਾਲੀ ਲਵਾਈ ਨਾਲ ਬੱਚਤ ਹੁੰਦੀ ਹੈ, ਉਨ੍ਹਾਂ ਖ਼ਰਚਾ ਕਿਸਾਨਾਂ ਦਾ ਨਦੀਨਾਂ ਦੀ ਰੋਕਥਾਮ ਲਈ ਖ਼ਰਚ ਹੋ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼
ਉਨ੍ਹਾਂ ਕਿਹਾ ਕਿ ਸਿੱਧੀ ਬੀਜਾਈ ‘ਚ ਝੋਨੇ ਦਾ ਝਾੜ ਘੱਟ ਹੁੰਦਾ ਹੈ, ਜਿਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਕੁਝ ਕਿਸਾਨਾਂ ਨੇ 10 ਜੂਨ ਦੀ ਉਡੀਕ ਕਰਨ ਦੀ ਥਾਂ ਹੁਣ ਤੋਂ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਪੰਜਾਬ ਸਰਕਾਰ ਨੇ 10 ਜੂਨ ਤੋਂ ਝੋਨੇ ਦੀ ਲਵਾਈ ਦੇ ਹੁਕਮ ਜਾਰੀ ਕੀਤੇ ਹਨ। ਕਿਸਾਨਾਂ ਪਰਮਜੀਤ ਸਿੰਘ, ਤੇਜਵੰਤ ਸਿੰਘ, ਬਲਵੰਤ ਸਿੰਘ ਦੀ ਸ਼ਿਕਾਇਤ ਹੈ ਕਿ ਕੇਵਲ ਤਿੰਨ ਘੰਟੇ ਹੀ ਬਿਜਲੀ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ 8 ਘੰਟੇ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਉਨ੍ਹਾਂ ਨਹਿਰੀ ਵਿਭਾਗ ਤੋਂ ਮੰਗ ਕੀਤੀ ਕਿ ਨਹਿਰੀ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ। ਝੋਨੇ ਦੀ ਲਵਾਈ ਲਈ ਮਜਦੂਰਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਵਾਸੀ ਮਜਦੂਰ ਵੱਖ-ਵੱਖ ਟੋਲੀਆਂ ਬਣਾਕੇ ਆਪਣੇ ਸਾਧਨਾ ਰਾਹੀਂ ਆ ਰਹੇ ਹਨ। ਦੇਸੀ ਮਜਦੂਰਾਂ ਨੇ ਝੋਨੇ ਦੀ ਲਵਾਈ ਦਾ ਬਹੁਤ ਜ਼ਿਆਦਾ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨ ਪ੍ਰਵਾਸੀ ਮਜਦੂਰਾਂ ਦੀ ਬੇਸ਼ਬਰੀ ਨਾਲ ਇੰਤਜਾਰ ਕਰ ਰਹੇ ਹਨ, ਕਿਉਂਕਿ ਦੇਸੀ ਮਜ਼ਦੂਰ 4 ਹਜ਼ਾਰ ਤੋਂ 4500 ਰੁਪਏ ਤੱਕ ਪ੍ਰਤੀ ਏਕੜ ਝੋਨੇ ਦੀ ਲਵਾਈ ਦਾ ਮੁੱਲ ਕਰ ਰਹੇ ਹਨ। ਇਸ ਲਈ ਕਿਸਾਨ ਪ੍ਰਵਾਸੀ ਮਜਦੂਰਾਂ ਤੋਂ ਹੀ ਝੋਨਾ ਲਵਾਉਣ ਲਈ ਸੋਚ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਨਾਲੀ ਦੇ ਪਾਣੀ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਵਾਰਦਾਤ, ਚੱਲੀਆਂ ਗੋਲੀਆਂ