ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਨਾਂ ''ਤੇ ਕੈਪਟਨ ਸਰਕਾਰ ਨੇ ਕੀਤਾ ਧੋਖਾ - ਸਾਧੂ ਸਿੰਘ

Tuesday, Feb 06, 2018 - 03:53 PM (IST)

ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਨਾਂ ''ਤੇ ਕੈਪਟਨ ਸਰਕਾਰ ਨੇ ਕੀਤਾ ਧੋਖਾ - ਸਾਧੂ ਸਿੰਘ

ਬਾਘਾਪੁਰਾਣਾ (ਰਾਕੇਸ਼) - ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਪ੍ਰੋ. ਸਾਧੂ ਸਿੰਘ ਨੇ ਆਪ ਆਗੂ ਹਰਪ੍ਰੀਤ ਰਿੰਟੂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੀ ਵਾਅਦਾ ਕੀਤਾ ਸੀ ਪਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਘਰ-ਘਰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਵੀ ਪੂਰਾ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਨੌਜਵਾਨਾ ਨੂੰ ਨੌਕਰੀਆਂ ਦੇਣ ਦੀ ਬਜਾਏ ਨੌਕਰੀਆਂ ਖੋਹੀਆਂ ਹਨ ਤੇ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ 'ਚ ਕੋਈ ਫਰਕ ਨਹੀਂ ਹੈ ਇੰਨਾਂ ਦੋਵਾਂ ਦੀ ਇਕੋ ਹੀ ਸੋਚ ਹੈ। ਇਸ ਕਰਕੇ ਹੀ ਇੰਨਾਂ ਨੇ ਰਲਕੇ ਪੰਜਾਬ ਦੀਆਂ ਚੋਣਾਂ ਲੜੀਆਂ ਸਨ। ਕਿਉਂਕਿ ਕਿ ਇੰਨਾਂ ਨੂੰ ਇਹ ਖਤਰਾ ਪੈ ਗਿਆ ਸੀ ਕਿ ਜੇ ਆਪ ਪਾਰਟੀ ਸੱਤਾ 'ਚ ਆ ਗਈ ਤਾਂ ਸਾਡਾ ਸਾਰਾ ਪਿੱਛਲਾ ਚਿੱਠਾ ਖੋਲ੍ਹੇਗੀ। ਕੇਂਦਰ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ, ਉਸ 'ਚ ਕਿਸਾਨਾਂ ਅਤੇ ਮੱਧ ਵਰਗੀ ਲੋਕਾਂ ਨੂੰ ਸਿਰਫ ਸ਼ਬਦਾਂ ਦੇ ਜਾਲ 'ਚ ਉਲਝਾਇਆ ਗਿਆ ਪਰ ਕਿਸੇ ਨੂੰ ਕੁਝ ਨਹੀਂ ਦਿੱਤਾ ਗਿਆ, ਜਿਸ ਕਰਕੇ ਬਜਟ ਤੋਂ ਹਰ ਵਰਗ ਨਿਰਾਸ਼ਾ 'ਚ ਹੈ। ਇਸ ਮੌਕੇ ਹਰਪ੍ਰੀਤ ਸਿੰਘ ਸਮਾਧ ਭਾਈ, ਸੁਖਚੈਨ ਸਿੰਘ ਮਾਹਲਾ, ਮਨਜਿੰਦਰ ਸਿੰਘ, ਕਮਲਪ੍ਰੀਤ ਭਲੂਰ, ਗੁਰਪ੍ਰੀਤ ਮਨਚੰਦਾ, ਬਲਜਿੰਦਰ ਸਿੰਘ ਖਾਲਸਾ, ਅਮਰਜੀਤ ਸਿੰਘ, ਦਵਿੰਦਰ ਸ਼ਰਮਾ, ਪੰਮਾ ਅਤੇ ਹੋਰ ਸ਼ਾਮਲ ਸਨ।


Related News