ਕਿਸਾਨੀ ਸੰਘਰਸ਼ ''ਚ ਜਾਨ ਕੁਰਬਾਨ ਕਰਨ ਵਾਲੇ ਕਿਸਾਨ ਗੁਰਜੰਟ ਸਿੰਘ ਦਾ ਹੋਇਆ ਅੰਤਿਮ ਸੰਸਕਾਰ
Wednesday, Feb 03, 2021 - 06:24 PM (IST)
ਚੀਮਾ ਮੰਡੀ (ਤਰਲੋਚਨ ਗੋਇਲ) : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਸੰਘਰਸ਼ 'ਚ ਆਪਣੀ ਜਾਨ ਲੇਖੇ ਲਾਉਣ ਵਾਲੇ ਚੀਮਾ ਮੰਡੀ ਦੇ ਕਿਸਾਨ ਗੁਰਜੰਟ ਸਿੰਘ ਦਾ ਅੱਜ ਚੀਮਾ ਮੰਡੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਕਿਸਾਨ ਗੁਰਜੰਟ ਸਿੰਘ ਦੀ ਮ੍ਰਿਤਕ ਅੱਜ ਜਿਉਂ ਹੀ ਕਸਬੇ ਦੇ ਮੇਨ ਚੌਕ ਵਿਚ ਪੰਹੁਚੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਚੀਮਾ ਦੇ ਆਗੂਆਂ ਤੇ ਨਗਰ ਪੰਚਾਇਤ ਚੀਮਾ ਦੀ ਅਗਵਾਈ ਵਿਚ ਕਿਸਾਨਾਂ ਨੇ ਸ਼ਹੀਦ ਗੁਰਜੰਟ ਸਿੰਘ ਅਮਰ ਰਹੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਯੂਨੀਅਨ ਵੱਲੋਂ ਆਗੂਆਂ ਨੇ ਸ਼ਹੀਦ ਗੁਰਜੰਟ ਸਿੰਘ ਨੂੰ ਝੰਡਾ ਭੇਟ ਕਰਦੀਆਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਯੂਨੀਅਨ ਵੱਲੋਂ ਗੁਰਭਗਤ ਸਿੰਘ ਸ਼ਾਹਪੁਰ ਕਲਾਂ, ਇਕਾਈ ਪ੍ਰਧਾਨ ਗੁਰਮੇਲ ਸਿੰਘ, ਸੁੱਖਾ ਸਿੰਘ, ਰਜਿੰਦਰ ਸਿੰਘ ਔਲਖ, ਜਗਤਾਰ ਸਿੰਘ ਬਾਬੇ ਕਾ, ਨਗਰ ਪੰਚਾਇਤ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਐੱਮ. ਸੀ ਨਰਿੰਦਰ ਸਿੰਘ ਚਹਿਲ, ਸਤਿਗੁਰ ਸਿੰਘ ਵਾਲੀ, ਬਲਵੀਰ ਸਿੰਘ ਭੰਮ, ਬਹਾਦਰ ਸਿੰਘ, ਨਿਰਭੈ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਬੂਟਾ ਸਿੰਘ ਗਦਿੜਿਆਣੀ ਵਾਲੇ, ਸੁਖਦੇਵ ਸਿੰਘ ਸਾਬਕਾ ਐੱਮ. ਸੀ, ਨਿਰਮਲ ਤਲੋਕੇ ਕਾ, ਸਰਬਜੀਤ ਸਿੰਘ ਬਾਗ ਵਾਲੇ, ਰਜਿੰਦਰ ਸਿੰਘ ਦਿਓਲ, ਨੰਬਰਦਾਰ ਰਾਜਵਿੰਦਰ ਸਿੰਘ ਰਾਜੂ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ।