ਕਿਸਾਨ ਜਥੇਬੰਦੀਆਂ 18 ਅਕਤੂਬਰ ਨੂੰ ਦੇਸ਼ ਭਰ ’ਚ ਰੋਕਣਗੀਆਂ ਰੇਲਾਂ

10/17/2021 2:14:30 AM

ਚੰਡੀਗੜ੍ਹ(ਰਮਨਜੀਤ)- ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ਤਹਿਤ 32 ਕਿਸਾਨ ਜਥੇਬੰਦੀਆਂ ਵਲੋਂ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ ਪੰਜਾਬ ਭਰ ’ਚ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਸਮੁੱਚੇ ਪੰਜਾਬ ’ਚ 550 ਥਾਵਾਂ ’ਤੇ ਰੋਹ ਭਰਪੂਰ ਮਾਰਚ ਕਰਕੇ ਪੁਤਲੇ ਫੂਕੇ ਗਏ। ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਅਜੈ ਮਿਸ਼ਰਾ ਅਤੇ ਸਾਮਰਾਜੀ ਕਾਰਪੋਰੇਟਾਂ ਦੇ ਗਠਜੋੜ ਦੇ ਪੰਜਾਬ ਦੇ 17 ਜ਼ਿਲਿਆਂ ’ਚ 68 ਥਾਂਵਾਂ ’ਤੇ ਪੁਤਲੇ ਫੂਕੇ ਗਏ।

ਇਹ ਵੀ ਪੜ੍ਹੋ- ਕੇਂਦਰ ਨੇ ਸਖਤੀ ਵਧਾਉਣੀ ਹੈ ਤਾਂ ਬਾਰਡਰ ’ਤੇ ਵਧਾਏ ਜਿੱਥੇ ਰੋਜ਼ਾਨਾ ਡਰੋਨ, ਨਸ਼ੇ ਤੇ ਬੰਬ ਬਰਾਮਦ ਹੁੰਦੇ ਹਨ : ਰੰਧਾਵਾ
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਨੇ 18 ਅਕਤੂਬਰ ਨੂੰ ਦੇਸ਼ ਭਰ ’ਚ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਵਿਚ ਕਾਫਲੇ ਬੰਨ ਕੇ ਸ਼ਾਮਲ ਹੋਣ ਅਤੇ 26 ਅਕਤੂਬਰ ਦੀ ਲਖਨਊ ਮਹਾਰੈਲੀ ਨੂੰ ਸਫ਼ਲ ਬਣਾਉਣ ਲਈ ਹੁਣੇ ਤੋਂ ਜੁਟਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਰੇਲਾਂ ਰੋਕੀਆਂ ਜਾਣਗੀਆਂ।


Bharat Thapa

Content Editor

Related News