ਪਿਛਲੇ 20 ਸਾਲਾਂ ਦੌਰਾਨ ਪੰਜਾਬ ’ਚ ਕਿਸਾਨ ਖੁਦਕੁਸ਼ੀਆਂ ’ਚ ਵਾਧਾ, ਇੱਕ ਹੋਰ ਕਿਸਾਨ ਵਲੋਂ ਖੁਦਕੁਸ਼ੀ

Tuesday, Oct 06, 2020 - 06:35 PM (IST)

ਪਿਛਲੇ 20 ਸਾਲਾਂ ਦੌਰਾਨ ਪੰਜਾਬ ’ਚ ਕਿਸਾਨ ਖੁਦਕੁਸ਼ੀਆਂ ’ਚ ਵਾਧਾ, ਇੱਕ ਹੋਰ ਕਿਸਾਨ ਵਲੋਂ ਖੁਦਕੁਸ਼ੀ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਸਹੂਲਤਾਵਾਂ ਨਹੀਂ ਮਿਲ ਰਹੀਆਂ, ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਇਸ ਲਈ ਪੰਜਾਬ ਦੇ ਬਹੁਤ ਸਾਰੇ ਕਿਸਾਨ ਕਰਜ਼ਿਆਂ ਦੇ ਬੋਝ ਹੇਠ ਦੱਬੇ ਹੋਏ ਹਨ। ਇਸ ਬੋਝ ਕਰਕੇ ਪੰਜਾਬ ਵਿੱਚ ਖੁਦਕੁਸ਼ੀਆਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਪੰਜਾਬ ਵਿੱਚ ਕਿਸਾਨ ਖ਼ੁਦਕੁਸ਼ੀਆਂ ਦਾ ਵਧਦਾ ਅੰਕੜਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 2016 ਵਿੱਚ ਦਿੱਤੀ ਰਿਪੋਰਟ ਅਨੁਸਾਰ ਸਾਲ 2000 ਦੌਰਾਨ ਪੰਜਾਬ ਵਿਚ 73 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਅਤੇ ਇਹ ਆਂਕੜਾ ਵੱਧ ਕੇ 2014 ਵਿੱਚ 98 ਹੋ ਗਿਆ। ਉਥੇ ਹੀ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਸਾਲ 2000 ਵਿਚ 16603 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਅਤੇ 2014 ਵਿਚ ਇਹ ਘਟ ਕੇ 12360 ਰਹਿ ਗਿਆ। ਐੱਨ.ਸੀ.ਆਰ.ਬੀ.ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਆਂਕੜਾ 2019 ਵਿੱਚ ਵੱਧ ਕੇ 239 ਹੋ ਗਿਆ ਅਤੇ ਭਾਰਤ ਵਿਚ 5957 ਰਹਿ ਗਿਆ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਕਿਸਾਨ ਨੂੰ ਲਗਾਤਾਰ ਕਰਜ਼ੇ ਦੀ ਮਾਰ ਪੈ ਰਹੀ ਹੈ, ਜਿਸ ਕਰਕੇ ਖੁਦਕੁਸ਼ੀਆਂ ਵਧ ਰਹੀਆਂ ਹਨ। 

ਪੜ੍ਹੋ ਇਹ ਵੀ ਖਬਰ - ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਪੰਜਾਬ ਨੇ ਕੀਤਾ ਰੱਦ, ਕਿਸਾਨ ਨੂੰ ਨਹੀਂ ਮਿਲੇਗੀ ਆਰਥਿਕ ਰਾਹਤ

PunjabKesari

ਕਰਜ਼ੇ ਕਰਕੇ ਕਿਸਾਨ ਨੇ ਕੀਤੀ ਖੁਦਕੁਸ਼ੀ
4 ਸਤੰਬਰ ਨੂੰ ਬਠਿੰਡੇ ਜਿਲੇ ਦੇ ਪਿੰਡ ਭਾਈਰੂਪਾ ਦੇ ਕਿਸਾਨ ਮਲਕੀਤ ਸਿੰਘ ਨੇ 15 ਲੱਖ ਦੇ ਕਰੀਬ ਕਰਜ਼ਾ ਹੋਣ ਕਰਕੇ ਖੁਦਕੁਸ਼ੀ ਕਰ ਲਈ। ਇਹ ਕਰਜ਼ਾ ਘਰ ਵਿਚ ਲਗਾਤਾਰ ਹੁੰਦੇ ਬੀਮਾਰੀਆਂ ਦੇ ਖਰਚੇ ਦੇ ਨਾਲ-ਨਾਲ ਖੇਤੀ ਅਤੇ ਖੇਤੀ ਸਹਾਇਕ ਧੰਦਿਆਂ ਵਿੱਚ ਘਾਟੇ ਪੈਣ ਕਰਕੇ ਹੋਇਆ। ਮਲਕੀਤ ਸਿੰਘ 40 ਸਾਲਾ ਜਵਾਨ ਸੀ, ਜੋ ਖੁਦ ਦੀ ਜ਼ਮੀਨ ਵਿਕਣ ਤੋਂ ਬਾਅਦ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ। 

ਪੜ੍ਹੋ ਇਹ ਵੀ ਖਬਰ - ਹੈਰਾਨੀਜਨਕ : ਪੰਜਾਬ ''ਚ 2 ਹਫ਼ਤਿਆਂ ''ਚ ਵੇਖੀਆਂ ਗਈਆਂ ਪਰਾਲੀ ਸਾੜਨ ਦੀਆਂ 1200 ਘਟਨਾਵਾਂ

ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਮਲਕੀਤ ਸਿੰਘ ਦੇ ਛੋਟੇ ਭਰਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ 2.5 ਏਕੜ ਜ਼ਮੀਨ ਸੀ। ਪਿਓ ਬੀਮਾਰ ਹੋਣ ਕਰਕੇ ਹਸਪਤਾਲਾਂ ਵਿੱਚ ਬਹੁਤ ਖਰਚਾ ਹੋਇਆ, ਜਿਸ ਨਾਲ ਸਾਰੀ ਜ਼ਮੀਨ ਵਿਕ ਗਈ। ਜ਼ਮੀਨ ਵਿਕਣ ਤੋਂ ਬਾਅਦ ਕੁਝ ਪੈਸੇ ਕੋਲ ਸਨ ਤਾਂ ਡੇਅਰੀ ਕੰਮ ਸ਼ੁਰੂ ਕੀਤਾ ਅਤੇ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਲੱਗੇ। ਡੇਅਰੀ ਫਾਰਮ ਵਿੱਚ ਪੰਜ ਗਾਵਾਂ ਸਨ। ਇਹ ਪੰਜੇ ਗਾਵਾਂ ਮਰ ਗਈਆਂ। ਖੇਤੀ ਵਿੱਚ ਵੰਨਸੁਵੰਨਤਾ ਲਿਆਉਣ ਹਿੱਤ ਇਸ ਵਾਰ ਮੱਕੀ ਦੀ ਫਸਲ ਬੀਜੀ। ਜਿਸਦਾ ਪੂਰਾ ਮੁੱਲ ਨਾ ਮਿਲਣ ਕਰਕੇ ਬਹੁਤ ਘਾਟਾ ਪਿਆ। 

PunjabKesari

ਲੰਬੇ ਸਮੇਂ ਤੋਂ ਕਰਜ਼ੇ ਹੇਠ ਚੱਲਦਿਆਂ ਇਸ ਸਮੇਂ ਪੰਦਰਾਂ ਲੱਖ ਦੇ ਕਰੀਬ ਕਰਜ਼ਾ ਹੈ। ਲਗਾਤਾਰ ਘਾਟੇ ਅਤੇ ਕਰਜ਼ਿਆਂ ਦਾ ਬੋਝ ਨਾ ਸਹਾਰ ਸਕਣ ਕਰਕੇ ਮਲਕੀਤ ਸਿੰਘ ਆਪਣੇ 18 ਸਾਲ ਦੇ ਮੂੰਡੇ ਅਤੇ 15 ਸਾਲ ਦੀ ਕੁੜੀ ਨੂੰ ਛੱਡ 4 ਸਤੰਬਰ ਸ਼ਾਮ ਨੂੰ ਸਪਰੇਅ ਪੀ ਲਈ ਅਤੇ ਇਸ ਦੁਨੀਆਂ ਤੋਂ ਚਲਾ ਗਿਆ। 

ਪੜ੍ਹੋ ਇਹ ਵੀ ਖਬਰ - ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ

‘ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਠਿੰਡਾ ਤੋਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਨੇ ਕਿਹਾ ਕਿ ਮਲਕੀਤ ਸਿੰਘ ਵਰਗਾ ਮਿਹਨਤੀ ਕਿਸਾਨ ਕੰਮ ਤੋਂ ਘਾਟੇ ਖਾ ਕੇ ਕਰਜ਼ੇ ਦਾ ਬੋਝ ਨਹੀਂ ਸਹਾਰ ਸਕਿਆ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਮਲਕੀਤ ਸਿੰਘ ਦੇ ਪਰਿਵਾਰ ਦਾ ਸਾਰਾ ਕਰਜਾ ਮਾਫ ਕਰ ਕੇ ਬਣਦਾ ਮੁਆਵਜ਼ਾ ਦੇਵੇ।’

 


author

rajwinder kaur

Content Editor

Related News