ਕਰਜ਼ੇ ਤੋਂ ਪਰੇਸ਼ਾਨ ਇਕ ਹੋਰ ਕਿਸਾਨ ਨੇ ਲਾਇਆ ਮੌਤ ਨੂੰ ਗਲੇ
Thursday, Dec 13, 2018 - 03:50 PM (IST)

ਮਾਨਸਾ(ਅਮਰਜੀਤ)— ਪੰਜਾਬ ਵਿਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਲਗਾਤਾਰ ਖੁਦਕੁਸ਼ੀ ਕਰ ਰਹੇ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਅੱਜ ਮਾਨਸਾ ਜ਼ਿਲੇ ਦੇ ਪਿੰਡ ਉੜਤ ਭਗਤਾਰਾਮ ਵਿਚ ਦੇਖਣ ਨੂੰ ਮਿਲਿਆ। ਜਿੱਥੇ 42 ਸਾਲਾ ਕਿਸਾਨ ਬਸੰਤ ਨੇ 6 ਲੱਖ ਦੇ ਕਰੀਬ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਅਤੇ 15 ਸਾਲਾ ਬੇਟੇ ਨੂੰ ਛੱਡ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ 4 ਏਕੜ ਜ਼ਮੀਨ ਦਾ ਮਾਲਕ ਸੀ, ਜਿਸ ਵਿਚੋਂ ਉਸ ਨੇ 3 ਕਨਾਲ ਜ਼ਮੀਨ ਕਰਜ਼ਾ ਉਤਾਰਨ ਲਈ ਵੇਚ ਦਿੱਤੀ ਸੀ ਪਰ ਫਿਰ ਉਹ ਆਪਣੇ ਸਿਰ ਤੋਂ ਕਰਜ਼ਾ ਨਾ ਉਤਾਰ ਸਕਿਆ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਅਤੇ ਕਰਜ਼ਾ ਮੁਆਫ ਕਰਨ ਦੀ ਗੁਹਾਰ ਲਗਾਈ ਹੈ।