ਆਰਗੈਨਿਕ ਖੇਤੀ ਨੇ ਸੁੱਚਾ ਸਿੰਘ ਨੂੰ ਦਿਵਾਈ ਪ੍ਰਸਿੱਧੀ, ਵਿਦੇਸ਼ਾਂ ਤੱਕ ਨੇ ਚਰਚੇ

Wednesday, Feb 26, 2020 - 05:19 PM (IST)

ਆਰਗੈਨਿਕ ਖੇਤੀ ਨੇ ਸੁੱਚਾ ਸਿੰਘ ਨੂੰ ਦਿਵਾਈ ਪ੍ਰਸਿੱਧੀ, ਵਿਦੇਸ਼ਾਂ ਤੱਕ ਨੇ ਚਰਚੇ

ਸਮਰਾਲਾ (ਵਿਪਨ) : ਖੇਤੀ ਜਿੱਥੇ ਕਿਸਾਨਾਂ ਲਈ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਉੱਥੇ ਹੀ ਕੁਝ ਕਿਸਾਨ ਅਜਿਹੇ ਵੀ ਹਨ, ਜੋ ਆਰਗੈਨਿਕ ਖੇਤੀ ਨੂੰ ਅਪਣਾ ਕੇ ਮੋਟੀ ਕਮਾਈ ਕਰ ਰਹੇ ਹਨ ਤੇ ਹੋਰਨਾਂ ਕਿਸਾਨਾਂ ਨੂੰ ਨਵੀਂ ਸੇਧ ਦੇ ਰਹੇ ਹਨ। ਅਜਿਹਾ ਹੀ ਇਕ ਕਿਸਾਨ ਸੁੱਚਾ ਸਿੰਘ ਪਾਬਲਾ ਹੈ। ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡ ਸ਼ੇਰਪੁਰ ਬਸਤੀ ਦੇ ਸੁੱਚਾ ਸਿੰਘ ਪਾਬਲਾ ਦੀ ਆਰਗੈਨਿਕ ਖੇਤੀ ਦੇ ਚਰਚੇ ਨਾ ਸਿਰਫ ਪੰਜਾਬ, ਸਗੋਂ ਵਿਦੇਸ਼ਾਂ 'ਚ ਵੀ ਹਨ। ਸੁੱਚਾ ਸਿੰਘ ਨੇ ਅਗਾਂਹਵਧੂ ਸੋਚ ਦੇ ਸਦਕਾ ਦੋ ਏਕੜ ਜ਼ਮੀਨ ਤੋਂ ਆਰਗੈਨਿਕ ਖੇਤੀ ਦਾ ਕੰਮ ਸ਼ੁਰੂ ਕੀਤਾ ਸੀ, ਜੋ ਹੁਣ 35 ਏਕੜ ਤੱਕ ਫੈਲ ਚੁੱਕਾ ਹੈ।

ਆਰਗੈਨਿਕ ਖੇਤੀ ਦੇ ਨਾਲ-ਨਾਲ ਸੁੱਚਾ ਸਿੰਘ ਆਰਗੈਨਿਕ ਖਾਦਾਂ ਤੇ ਸਪਰੇਅ ਤਿਆਰ ਕਰਦੇ ਹਨ ਤਾਂ ਜੋ ਕੈਮੀਕਲ ਰਹਿਤ ਕੀਟਨਾਸ਼ਕ ਦੀ ਵਰਤੋਂ ਰਾਹੀਂ ਫਸਲਾਂ ਨੂੰ ਕੈਮੀਕਲ ਮੁਕਤ ਉਗਾਇਆ ਜਾ ਸਕੇ। ਇੰਨਾ ਹੀ ਨਹੀਂ, ਸੁੱਚਾ ਸਿੰਘ ਨੂੰ ਇਸ ਉਪਰਾਲੇ ਸਦਕਾ ਕਈ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਇੱਥੋਂ ਤੱਕ ਕਿ ਕਿਸਾਨ ਤੇ ਖੇਤੀਬਾੜੀ ਨਾਲ ਜੁੜੇ ਵਿਦਿਆਰਥੀ ਸੁੱਚਾ ਸਿੰਘ ਕੋਲੋਂ ਸਿਖਲਾਈ ਪ੍ਰਾਪਤ ਕਰਨ ਆਉਂਦੇ ਹਨ। ਸੁੱਚਾ ਸਿੰਘ ਨੇ ਦੱਸਿਆ ਕਿ ਕਿਵੇਂ ਘੱਟ ਖਰਚ ਕਰਕੇ ਵੀ ਕਿਸਾਨ ਖੇਤੀਬਾੜੀ 'ਚ ਮੋਟੀ ਕਮਾਈ ਕਰ ਸਕਦੇ ਹਨ। ਸੁੱਚਾ ਸਿੰਘ ਵਲੋਂ ਕੀਤੀ ਜਾ ਰਹੀ ਅਜਿਹੀ ਸਫਲ ਕਿਸਾਨੀ ਤੋਂ ਜਿੱਥੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਹੋਣ ਦੀ ਲੋੜ ਹੈ, ਉੱਥੇ ਹੀ ਕਿਸਾਨ ਆਪਣੇ ਆਰਥਿਕ ਹਾਲਾਤ ਨੂੰ ਵੀ ਸੁਧਾਰ ਸਕਦੇ ਹਨ।


author

Babita

Content Editor

Related News