ਸੁਪਨਿਆਂ ਦੇ ਸ਼ਹਿਰ ਦੀ ਥਾਂ ਵਸ ਗਈ ਕਿਸਾਨਾਂ ਦੀ ਨਗਰੀ (ਵੇਖੋ ਤਸਵੀਰਾਂ)
Friday, Jan 01, 2021 - 11:50 AM (IST)
ਸਿੰਘੂ/ਟਿਕਰੀ ਬਾਰਡਰ (ਦੀਪਕ ਬਾਂਸਲ) : ਕਿਸਾਨ ਅੰਦੋਲਨ ਨੇ ਸਰਕਾਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਦਿੱਲੀ ਬਾਰਡਰ ਨਾਲ ਲੱਗਦੇ ਕੁੰਡਲੀ-ਮਾਨੇਸਰ-ਪਲਵਾਨ ਐਕਸਪ੍ਰੈੱਸਵੇਅ ਦੇ ਦੋਵੇਂ ਪਾਸੇ ਸੁਪਨਿਆਂ ਦਾ ਸ਼ਹਿਰ ਵਸਾਉਣ ਦੀ ਯੋਜਨਾ ਵਿਚ ਲੱਗੀ ਹਰਿਆਣਾ ਸਰਕਾਰ ਸ਼ਹਿਰ ਤਾਂ ਪਤਾ ਨਹੀਂ ਕਦੋਂ ਵਸਾ ਸਕੇਗੀ, ਫਿਲਹਾਲ ਇਹ ਇਲਾਕਾ ਕਿਸਾਨਾਂ ਦੀ ਨਗਰੀ ਜ਼ਰੂਰ ਬਣ ਗਿਆ ਹੈ। ਬਹਾਦਰਗੜ੍ਹ ਦੇ ਟਿਕਰੀ ਬਾਰਡਰ ’ਤੇ 20 ਕਿਲੋਮੀਟਰ ਤੋਂ ਜ਼ਿਆਦਾ ਇਲਾਕੇ ਵਿਚ ਕਿਸਾਨਾਂ ਦੇ ਟੈਂਟ ਲੱਗੇ ਹੋਏ ਹਨ। ਇਸੇ ਤਰ੍ਹਾਂ ਕੁੰਡਲੀ ਵਿਚ ਸਿੰਘੂ ਬਾਰਡਰ ’ਤੇ ਵੀ ਕਿਸਾਨਾਂ ਨੇ ਡੇਰਾ ਲਾ ਲਿਆ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੀਆਂ ਵਧੀਆਂ ਕੀਮਤਾਂ
ਦਰਅਸਲ, ਸੂਬਾ ਸਰਕਾਰ ਨੇ ਕੇ. ਐੱਮ. ਪੀ. ਦੇ ਦੋਵੇਂ ਪਾਸੇ 5 ਆਧੁਨਿਕ ਸ਼ਹਿਰ ਵਸਾਉਣ ਦਾ ਫ਼ੈਸਲਾ ਲਿਆ ਹੈ। ਇਸ ਲਈ ਪੰਚਗ੍ਰਾਮ ਡਿਵੈਲਪਮੈਂਟ ਅਥਾਰਟੀ ਦਾ ਗਠਨ ਵੀ ਕੀਤਾ ਹੋਇਆ ਹੈ। ਪੰਚਗ੍ਰਾਮ ਯੋਜਨਾ ਤਹਿਤ ਸੋਨੀਪਤ, ਝੱਜਰ, ਰੋਹਤਕ, ਗੁਰੂਗ੍ਰਾਮ ਅਤੇ ਫਰੀਦਾਬਾਦ ਤੋਂ ਹਟ ਕੇ ਨਵੇਂ ਸ਼ਹਿਰਾਂ ਦਾ ਨਿਰਾਮਾਣ ਹੋਣਾ ਹੈ। ਫਿਲਹਾਲ, ਸਰਕਾਰ ਦੀ ਇਹ ਯੋਜਨਾ ਤਾਂ ਠੰਡੇ ਬਸਤੇ ਵਿਚ ਹੈ ਪਰ ਕੇ. ਐੱਮ. ਪੀ. ਦੇ ਨਾਲ ਕਿਸਾਨਾਂ ਨੇ ਡੇਰਾ ਲਾਇਆ ਹੋਇਆ ਹੈ।
ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਇਹ ਕਾਰੋਬਾਰੀ ਨਿਕਲਿਆ ਅੱਗੇ
ਸਿੰਘੂ ਅਤੇ ਟਿਕਰੀ ਬਾਰਡਰ ’ਤੇ ਵਸੀ ਕਿਸਾਨ ਨਗਰੀ ਦੇ ਬੰਦੋਬਸਤ ਵੇਖਦੇ ਹੀ ਬਣਦੇ ਹਨ। ਕੁਝ ਦਿਨ ਪਹਿਲਾਂ ਤਕ ਸੜਕ ਦੇ ਇੱਕ ਪਾਸੇ ਕਿਸਾਨਾਂ ਦੇ ਟੈਂਟ ਲੱਗੇ ਸਨ ਪਰ ਹੁਣ ਕਿਸਾਨਾਂ ਦੀਆਂ ਇੱਥੇ ਕਾਲੋਨੀਆਂ ਵਸੀਆਂ ਨਜ਼ਰ ਆਉਣ ਲੱਗੀਆਂ ਹਨ।
ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।