ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲਿਆਂ ਲਈ ਗੁ: ਬਾਬਾ ਗੁਰਬਖ਼ਸ਼ ਸਿੰਘ ਵਿਖੇ ਪਾਏ ਗਏ ਭੋਗ

03/24/2021 1:53:17 PM

ਅੰਮ੍ਰਿਤਸਰ (ਅਨਜਾਣ) - ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲਿਆਂ, ਸ਼ਹੀਦ ਭਾਈ ਰਵਨੀਤ ਸਿੰਘ ਡਿਬਡਿਬਾ ਦੀ ਆਤਮਿਕ ਸ਼ਾਂਤੀ ਤੇ ਜੇਲ੍ਹਾਂ ‘ਚ ਬੰਦ ਯੋਧਿਆਂ ਦੀ ਚੜ੍ਹਦੀ ਕਲਾ ਲਈ ਸ੍ਰੀ ਹਰਿਮੰਦਰ ਸਾਹਿਬ ਸਮੂਹ ਅੰਦਰ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਹ ਪਾਠ ਸਿੱਖ ਯੂਥ ਆਫ਼ ਪੰਜਾਬ, ਦਲ ਖਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਅਕਾਲੀ ਦਲ ਅੰਮ੍ਰਿਤਸਰ, ਸਿੱਖ ਸੰਸਥਾਵਾਂ, ਜਥੇਬੰਦੀਆਂ, ਕਿਸਾਨ ਹਿਤੈਸ਼ੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਦ ਸਦਕਾ ਪਾਏ ਗਏ। ਭੋਗ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਅਰਦਾਸ ਹੋਈ।

ਪੜ੍ਹੋ ਇਹ ਵੀ ਖਬਰ - ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਕੱਟੀਆਂ ਜਾਣਗੀਆਂ ਟਿਕਟਾਂ, ਨਵੇਂ ਚਿਹਰੇ ਹੋਣਗੇ ਸ਼ਾਮਲ

ਇਸ ਉਪਰੰਤ ਭਾਈ ਨਵਰੀਤ ਸਿੰਘ ਦੀ ਮਾਤਾ, ਪਿਤਾ ਤੇ ਉਨ੍ਹਾਂ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਦੇ ਇਲਾਵਾ ਭਾਈ ਜੁਗਰਾਜ ਸਿੰਘ ਦੇ ਪਿਤਾ ਭਾਈ ਬਲਦੇਵ ਸਿੰਘ ਤੇ ਕਿਸਾਨੀ ਸੰਘਰਸ਼ ਦੌਰਾਨ ਘਾਲਣਾ ਘਾਲਨ ਵਾਲੀਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ, ਪੀ.ਏ.ਪੀ ਦੇ ਪ੍ਰਧਾਨ ਸੁਖਪਾਲ ਖਹਿਰਾ, ਦਲ ਖਾਲਸਾ ਦੇ ਕੰਵਰਪਾਲ ਸਿੰਘ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਰਣਜੀਤ ਸਿੰਘ ਤੇ ਭਾਈ ਜੁਗਰਾਜ ਸਿੰਘ ਦੇ ਪਿਤਾ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁ.ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ 26 ਜਨਵਰੀ ਨੂੰ ਕਿਸਾਨੀ ਸੰਘਰਸ਼ ’ਚ ਸ਼ਹੀਦ ਹੋਣ ਵਾਲੇ ਭਾਈ ਹਰਦੀਪ ਸਿੰਘ ਡਿਬਡਿਬਾ ਤੇ ਕਿਸਾਨ ਆਗੂਆਂ ਦੀ ਆਤਮਿਕ ਸ਼ਾਂਤੀ ਲਈ ਪਾਠ ਕਰਵਾਏ ਗਏ ਹਨ।

ਪੜ੍ਹੋ ਇਹ ਵੀ ਖਬਰ - ਸੁਖਪਾਲ ਖਹਿਰਾ ਦਾ ਕਾਂਗਰਸ ’ਚ ਮੁੜ ਸ਼ਾਮਲ ਹੋਣਾ ਤੈਅ, ਰਸਮੀ ਐਲਾਨ ਕਿਸੇ ਸਮੇਂ ਵੀ ਸੰਭਵ

ਇਸ ਦੇ ਇਲਾਵਾ ਤਸ਼ੱਦਦ ਦਾ ਸ਼ਿਕਾਰ ਹੋਣ ਵਾਲੇ ਭਾਈ ਰਣਜੀਤ ਸਿੰਘ ਤੇ ਹੋਰ ਕਿਸਾਨ ਨੇਤਾਵਾਂ ਦੇ ਇਲਾਵਾ ਭਾਈ ਜੁਗਰਾਜ ਸਿੰਘ, ਜਿਸ ਨੂੰ ਕੇਂਦਰ ਦੀ ਜ਼ਾਲਿਮ ਸਰਕਾਰ ਨੇ ਭਗੌੜਾ ਕਰਾਰ ਦਿੱਤਾ, ਦੀ ਚੜ੍ਹਦੀ ਕਲਾ ਤੇ ਕੇਂਦਰ ਸਰਕਾਰ ਨੂੰ ਸੁਮੱਤ ਬਖਸ਼ ਕੇ ਕਾਲੇ ਕਾਨੂੰਨ ਰੱਦ ਕਰਵਾਉਣ ਸਬੰਧੀ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)

ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਜੇਕਰ ਰੀੜ੍ਹ ਦੀ ਹੱਡੀ ਟੁੱਟ ਗਈ ਤਾਂ ਦੇਸ਼ ਕਿਸੇ ਕੰਮ ਦਾ ਨਹੀਂ। ਉਨ੍ਹਾਂ ਕਿਹਾ ਕਿ ਉਹ ਕਿਸਾਨ ਆਗੂ ਜਿਨ੍ਹਾਂ ਆਪਣੀ ਜ਼ਿੰਦ ਇਸ ਸੰਘਰਸ਼ ‘ਚ ਲੇਖੇ ਲਾਈ ਕੌਮ ਲਾਈ ਹੈ, ਉਹ ਇਕ ਚਾਨਣ ਮੁਨਾਰਾ ਬਣ ਗਏ ਤੇ ਕੌਮ ਨੂੰ ਸੰਘਰਸ਼ ਕਰਨ ਦੀ ਜੀਵਨ ਜਾਂਚ ਸਿਖਾ ਗਏ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਕਦੇ ‘ਮੇਡ ਇਨ ਇੰਡੀਆ ਤੇ ਮੇਕ ਇਨ ਇੰਡੀਆ ਦਾ ਨਾਅਰਾ ਦੇਂਦੀ ਸੀ, ਅੱਜ ਸੋਸ਼ਲਿਜ਼ਮ ਨੂੰ ਛੱਡ ਕੈਪੀਟਲਿਜ਼ਮ ਵੱਲ ਵਧ ਰਹੀ ਹੈ। ਅੱਜ ਹਰ ਅਦਾਰਾ ਰੇਲਵੇ, ਏਅਰਪੋਰਟ, ਮੈਡੀਕਲ, ਐਜੂਕੇਸ਼ਨ ਪ੍ਰਾਈਵੇਟ ਹੱਥਾਂ ‘ਚ ਖੇਡ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਮਾਮਲਾ 2 ਭੈਣਾਂ ਦੇ ਹੋਏ ਕਤਲ ਦਾ : ਸੰਸਕਾਰ ਨਾ ਕਰਨ ’ਤੇ ਅੜ੍ਹਿਆ ਪਰਿਵਾਰ, ਰੱਖੀਆਂ ਇਹ ਮੰਗਾਂ

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਭਾਈ ਜੁਗਰਾਜ ਸਿੰਘ ਜਿਨ੍ਹਾਂ ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਲਹਿਰਾਇਆ ਸੀ, ਦੀ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਬਾਕੀ ਜਥੇਬੰਦੀਆਂ ਵੀ ਬਾਂਹ ਫੜ੍ਹਨ ਤਾਂਕਿ ਉਨ੍ਹਾਂ ਨੂੰ ਪੁਲਸ ਤਸ਼ੱਦਦ ਤੋਂ ਬਚਾ ਕੇ ਜਮਾਨਤ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ, ਜਿਨ੍ਹਾਂ ‘ਤੇ ਦਿੱਲੀ ਪੁਲਸ ਸਾਹਮਣੇ ਕੁਝ ਗੁੰਡਿਆਂ ਨੇ ਧੌਣ ’ਤੇ ਗੋਡਾ ਰੱਖ ਕੇ ਤਸ਼ੱਦਦ ਕੀਤਾ, ਦੀ ਸੂਰਵੀਰਤਾ ਨੂੰ ਸੈਲਯੂਟ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਦਾ ਇਨਸਾਫ਼ ਦਿਵਾਉਣ ਲਈ 25 ਮਾਰਚ ਨੂੰ ਮੋਗਾ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਇਨਸਾਫ਼ ਮਾਰਚ ਕੱਢਿਆ ਜਾ ਰਿਹਾ ਹੈ, ਇਸ ਵਿੱਚ ਜਾਗਤੀ ਜ਼ਮੀਰ ਵਾਲੇ ਜ਼ਰੂਰ ਸ਼ਾਮਲ ਹੋਣ।

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ


rajwinder kaur

Content Editor

Related News