ਕਿਸਾਨੀ ਘੋਲ ''ਚ ਗਏ ਪਿਓ ਤਾਂ ਧੀਆਂ ਨੇ ਸੰਭਾਲੀ ਘੋੜਿਆਂ ਦੀ ਦੇਖਭਾਲ ਅਤੇ ਖੇਤਾਂ ਦੀ ਜ਼ਿੰਮੇਵਾਰੀ

Monday, Dec 14, 2020 - 01:46 PM (IST)

ਜਲੰਧਰ- ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ ਯਾਨੀ ਸੋਮਵਾਰ ਨੂੰ 19ਵੇਂ ਦਿਨ ਵੀ ਜਾਰੀ ਹੈ। ਉੱਥੇ ਹੀ ਜਿੱਥੇ ਇਕ ਪਾਸ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ, ਉੱਥੇ ਹੀ ਉਨ੍ਹਾਂ ਦੀਆਂ ਫਸਲਾਂ ਅਤੇ ਘਰਾਂ ਦੀ ਜ਼ਿੰਮੇਵਾਰੀ ਜਨਾਨੀਆਂ ਅਤੇ ਬੱਚੀਆਂ ਨੇ ਆਪਣੇ ਮੋਢਿਆਂ 'ਤੇ ਲੈ ਲਈ ਹੈ। ਕਿਸਾਨਾਂ ਦੀਆਂ ਨੌਜਵਾਨ ਧੀਆਂ ਪੜ੍ਹਾਈ ਤੋਂ ਇਲਾਵਾ ਹਰ ਤਰ੍ਹਾਂ ਦਾ ਕੰਮ ਦੇਖ ਰਹੀਆਂ ਹਨ। ਜਦੋਂ ਮੀਰਪੁਰ ਮਾਰੀ ਪਿੰਡ ਦੇ ਇਕ ਕਿਸਾਨ ਰੂਪਿੰਦਰ ਸਿੰਘ ਸਿੰਘੂ ਸਰਹੱਦ 'ਤੇ ਵਿਰੋਧ ਕਰ ਰਹੇ ਹਨ ਤਾਂ ਉਨ੍ਹਾਂ ਦੀ 12 ਸਾਲਾ ਧੀ ਰਾਵਜੋਤ ਕੌਰ ਉਨ੍ਹਾਂ ਦੇ ਤਿੰਨ ਘੋੜਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਕਾਰਨ ਅੱਜ ਕਈ ਰੂਟ ਬੰਦ, ਦਿੱਲੀ ਆਉਣਾ ਹੈ ਤਾਂ ਇਸ ਰਸਤੇ ਦੀ ਕਰੋ ਵਰਤੋਂ

ਪਿਤਾ ਦੀ ਗੈਰ-ਹਾਜ਼ਰੀ 'ਚ ਕੀਤੀ ਘੋੜਿਆਂ ਦੀ ਦੇਖਭਾਲ
ਰਾਵਜੋਤ ਕੌਰ ਜੋ ਇਕ ਘੋੜਾ ਸਵਾਰ ਹੈ, ਆਪਣੇ ਪਿਤਾ ਰੂਪਿੰਦਰ ਸਿੰਘ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਦੇ ਘੋੜਿਆਂ ਦੀ ਦੇਖਭਾਲ ਕਰ ਰਹੀ ਹੈ। ਜਦੋਂ ਉਨ੍ਹਾਂ ਘੋੜਿਆਂ 'ਚੋਂ ਇਕ ਘੋੜਾ ਬੀਮਾਰ ਹੋ ਗਿਆ ਤਾਂ ਰਾਵਜੋਤ ਤਨੇ ਉਸ ਨੂੰ 'ਹਿਮਾਲਿਅਨ ਬਤੀਸਾ' ਅਤੇ ਇਕ ਹੋਮਿਓਪੈਥੀ ਦਵਾਈ ਵੀ ਦਿੱਤੀ ਅਤੇ ਉਸ ਦੀ ਦੇਖਭਾਲ 'ਚ ਲੱਗੀ ਰਹੀ। ਉਸ ਨੇ ਕਿਹਾ ਕਿ ਮੈਂ ਇਹ ਯਕੀਨੀ ਕੀਤਾ ਕਿ ਘੋੜਿਆਂ ਨੂੰ ਇਕ ਉੱਚਿਤ ਭੋਜਨ ਦਿੱਤਾ ਜਾਵੇ ਅਤੇ ਉਹ ਰੋਜ਼ਾਨਾ ਕਸਰਤ ਕਰਨ। ਮੈਂ ਆਪਣੇ ਪਿਤਾ ਨਾਲ ਜੁੜਨਾ ਚਾਹੁੰਦੀ ਸੀ ਪਰ ਫਿਰ ਘੋੜਿਆਂ ਦੀ ਦੇਖਭਾਲ ਕੌਣ ਕਰਦਾ?'' 

ਇਹ ਵੀ ਪੜ੍ਹੋ : ਫੋਟੋ ਖਿਚਵਾਉਣ ਦੀ ਰਾਜਨੀਤੀ ਛੱਡ ਖੱਟੜ ਸਰਕਾਰ ਤੋਂ ਸਮਰਥਨ ਵਾਪਸ ਲਵੇ ਦੁਸ਼ਯੰਤ: ਸੁਰਜੇਵਾਲਾ

PunjabKesari

ਬਿਨਾਂ ਸਿਖਲਾਈ ਕਰ ਲੈਂਦੀ ਹੈ ਘੋੜਿਆਂ ਦੀ ਸਵਾਰੀ
ਦੱਸਣਯੋਗ ਹੈ ਕਿ ਰੂਪਿੰਦਰ ਦਾ ਪਰਿਵਾਰ ਪੀੜ੍ਹੀਆਂ ਤੋਂ ਘੋੜਿਆਂ ਨੂੰ ਰੱਖਦਾ ਆ ਰਿਹਾ ਹੈ ਅਤੇ ਉਨ੍ਹਾਂ ਦੀ ਧੀ ਨੂੰ ਵੀ ਘੋੜਿਆਂ ਨਾਲ ਬਹੁਤ ਪਿਆਰ ਹੈ। ਇਹੀ ਨਹੀਂ, ਉਹ ਇੰਨੀ ਘੱਟ ਉਮਰ 'ਚ ਬਿਨਾਂ ਕਿਸੇ ਸਿਖਲਾਈ ਦੇ ਘੋੜਿਆਂ ਦੀ ਸਵਾਰੀ ਵੀ ਕਰ ਲੈਂਦੀ। ਉੱਥੇ ਹੀ ਰੂਪਿੰਦਰ ਸਿੰਘ ਨੇ ਕਿਹਾ,''ਜਦੋਂ ਮੈਂ ਦੂਰ ਸੀ, ਉਸ ਨੇ ਘੋੜਿਆਂ ਦੀ ਦੇਖਭਾਲ ਕੀਤੀ ਅਤੇ ਆਪਣੀ ਮਾਂ ਨਾਲ ਖੇਤਾਂ 'ਚ ਜਾਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਇਹ ਜਾਣ ਕੇ ਰਾਹਤ ਮਿਲੀ ਕਿ ਉਨ੍ਹਾਂ ਦੀ ਧੀ ਇੰਨੀ ਘੱਟ ਉਮਰ 'ਚ ਪਰਫੈਸ਼ਨਲ ਤਰੀਕੇ ਨਾਲ ਘੋੜਿਆਂ ਦੀ ਸਾਂਭ-ਸੰਭਾਲ ਕਰ ਸਕਦੀ ਹੈ।''

ਇਹ ਵੀ ਪੜ੍ਹੋ : RSS ਦੀ ਇਕਾਈ ਨੇ ਫ਼ਸਲਾਂ 'ਤੇ MSP ਦੀ ਗਰੰਟੀ ਦੇਣ ਦਾ ਕੀਤਾ ਸਮਰਥਨ

ਪਿਤਾ ਦੇ ਖੇਤਾਂ ਦੀ ਦੇਖਭਾਲ ਕਰ ਰਹੀ ਹੈ ਸਿਮਰਨ
ਦੂਜੇ ਪਾਸੇ ਪਾਸਿਰਨ ਪਿੰਡ ਦੇ ਰਹਿਣ ਵਾਲੇ ਕਿਸਾਨ ਨਿਰਮਲ ਸਿੰਘ ਵੀ ਜਦੋਂ ਦਿੱਲੀ 'ਚ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਉਦੋਂ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਦੀ ਧੀ ਖੇਤਾਂ ਦੀ ਦੇਖਭਾਲ ਕਰ ਰਹੀ ਹੈ। 20 ਸਾਲਾ ਸਿਮਰਨ ਕੌਰ ਫਿਜ਼ਿਓਥੈਰੇਪੀ ਦੀ ਪੜ੍ਹਾਈ ਕਰ ਰਹੀ ਹੈ, ਜਿਨ੍ਹਾਂ ਦੇ 15 ਏਕੜ ਖੇਤ ਦੇ ਮਾਲਕ ਹਨ। ਜਦੋਂ ਉਨ੍ਹਾਂ ਨੇ ਸਿੰਘੂ ਸਰਹੱਦ 'ਤੇ ਵਿਰੋਧ ਕਰਦੇ ਹੋਏ 8 ਦਿਨ ਬਿਤਾਏ, ਉਦੋਂ ਉਨ੍ਹਾਂ ਦੀ ਧੀ ਨੇ ਖੇਤਾਂ ਦੀ ਸਾਂਭ-ਸੰਭਾਲ ਕੀਤੀ। ਉਹ ਸਵੇਰੇ 4 ਵਜੇ ਉੱਠ ਕੇ ਖੇਤਾਂ 'ਚ ਪਾਣੀ ਲਗਾਉਂਦੀ ਸੀ। ਕਦੇ-ਕਦੇ  ਉਹ ਸ਼ਾਮ ਨੂੰ ਆਪਣੇ ਕਾਲਜ ਤੋਂ ਵਾਪਸ ਆਉਣ ਤੋਂ ਬਾਅਦ ਵੀ ਆਪਣੀ ਮਾਂ ਨਾਲ ਖੇਤਾਂ 'ਚ ਕੰਮ ਕਰਨ 'ਚ ਜੁਟ ਜਾਂਦੀ ਸੀ। ਉਨ੍ਹਾਂ ਨੇ ਕਿਹਾ,''ਮੈਨੂੰ ਕੋਈ ਅਨੁਭਵ ਨਹੀਂ ਹੈ ਪਰ ਮੈਂ ਆਪਣੇ ਪਿਤਾ ਤੋਂ ਮਾਰਗਦਰਸ਼ਨ ਲੈਂਦੀ ਹਾਂ।''

ਇਹ ਵੀ ਪੜ੍ਹੋ : ਵਰਤ ਪਵਿੱਤਰ ਹੁੰਦਾ ਹੈ, ਕਿਸਾਨਾਂ ਲਈ ਸਾਰੇ ਲੋਕ ਰੱਖਣ ਵਰਤ : ਕੇਜਰੀਵਾਲ

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News