ਕਿਸਾਨੀ ਘੋਲ ''ਚ ਸ਼ਾਮਲ ਹੋਣ ਜਾ ਰਿਹਾ ''ਬਜ਼ੁਰਗ'' ਬਣਿਆ ਵੱਡੀ ਮਿਸਾਲ, ਭੱਜ ਕੇ ਤੈਅ ਕਰ ਰਿਹੈ ਦਿੱਲੀ ਦਾ ਸਫ਼ਰ

Tuesday, Jan 12, 2021 - 06:37 PM (IST)

ਕਿਸਾਨੀ ਘੋਲ ''ਚ ਸ਼ਾਮਲ ਹੋਣ ਜਾ ਰਿਹਾ ''ਬਜ਼ੁਰਗ'' ਬਣਿਆ ਵੱਡੀ ਮਿਸਾਲ, ਭੱਜ ਕੇ ਤੈਅ ਕਰ ਰਿਹੈ ਦਿੱਲੀ ਦਾ ਸਫ਼ਰ

ਸੰਗਰੂਰ (ਪੁਨੀਤ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ 'ਚ ਮੋਰਚਾ ਲਾਈ ਬੈਠੇ ਕਿਸਾਨਾਂ ਦੀ ਹਰ ਵਰਗ ਅਤੇ ਲੋਕ ਆਪੋ-ਆਪਣੇ ਤਰੀਕੇ ਨਾਲ ਹਮਾਇਤ ਕਰ ਰਹੇ ਹਨ। ਇਸੇ ਤਹਿਤ ਕਿਸਾਨੀ ਘੋਲ 'ਚ ਸ਼ਾਮਲ ਹੋਣ ਜਾ ਰਹੇ ਮੋਗਾ ਦੇ ਇਕ ਬਜ਼ੁਰਗ ਨੇ ਵੱਡੀ ਮਿਸਾਲ ਕਾਇਮ ਕੀਤੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : PSEB ਵੱਲੋਂ 10ਵੀਂ ਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ

PunjabKesari

ਮੋਗਾ ਦੇ ਪਿੰਡ ਬੋੜੇ ਦਾ ਰਹਿਣ ਵਾਲਾ 70 ਸਾਲਾ ਬਜ਼ੁਰਗ ਕਿਸਾਨ ਅਮਰ ਸਿੰਘ ਆਪਣੇ ਪਿੰਡ ਤੋਂ ਦਿੱਲੀ ਦਾ ਕਰੀਬ 400 ਕਿਲੋਮੀਟਰ ਦਾ ਸਫ਼ਰ ਭੱਜ ਕੇ ਤੈਅ ਕਰਨ ਵਾਲਾ ਹੈ। ਆਪਣੇ ਪਿੰਡ ਤੋਂ ਬਰਨਾਲਾ ਪੁੱਜੇ ਅਮਰ ਸਿੰਘ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਉਦੋਂ ਤੱਕ ਉਹ ਆਪਣੇ ਪਿੰਡ ਵਾਪਸ ਨਹੀਂ ਪਰਤਣਗੇ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਫ਼ੈਸਲੇ 'ਤੇ 'ਪ੍ਰਤਾਪ ਸਿੰਘ ਬਾਜਵਾ' ਨੇ ਕਹੀ ਇਹ ਗੱਲ, ਕੇਂਦਰ ਨੂੰ ਮੁੜ ਕੀਤੀ ਅਪੀਲ

PunjabKesari

ਉਨ੍ਹਾਂ ਨੇ ਨੌਜਵਾਨਾਂ ਅਤੇ ਹੋਰ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਦਿੱਲੀ ਵਿਖੇ ਕਿਸਾਨੀ ਮੋਰਚੇ 'ਚ ਸ਼ਾਮਲ ਹੋਣ ਲਈ ਪੁੱਜਣ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ 'ਧਰਮਸੋਤ' ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਬਜ਼ੁਰਗ ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭੱਜ ਕੇ ਦਿੱਲੀ ਜਾਣ ਦਾ ਫ਼ੈਸਲਾ ਇਸ ਲਈ ਕੀਤਾ ਹੈ ਤਾਂ ਜੋ ਘਰਾਂ 'ਚ ਬੈਠੇ ਨੌਜਵਾਨਾਂ ਨੂੰ ਪ੍ਰੇਰਨਾ ਮਿਲ ਸਕੇ ਅਤੇ ਨੌਜਵਾਨ ਅਤੇ ਹੋਰ ਲੋਕ ਜ਼ਿਆਦਾ ਤੋਂ ਜ਼ਿਆਦਾ ਕਿਸਾਨੀ ਸੰਘਰਸ਼ 'ਚ ਪੁੱਜ ਸਕਣ।

ਨੋਟ : ਕਿਸਾਨੀ ਘੋਲ 'ਚ ਸ਼ਾਮਲ ਹੋਣ ਲਈ ਭੱਜ ਕੇ ਦਿੱਲੀ ਜਾ ਰਹੇ ਬਜ਼ੁਰਗ ਬਾਰੇ ਦਿਓ ਆਪਣੀ ਰਾਏ


author

Babita

Content Editor

Related News