ਕਿਸਾਨ ਆਗੂ ਡੱਲੇਵਾਲ ਤੇ ਪੰਧੇਰ ਨੇ ADGP ਇੰਟੈਲੀਜੈਂਸ ਨਾਲ ਕੀਤੀ ਬੈਠਕ, ਸੁਰੱਖਿਆ ਸਣੇ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
Saturday, Feb 17, 2024 - 08:34 PM (IST)
ਪੰਜਾਬ ਡੈਸਕ - ਕਿਸਾਨ ਅੰਦੋਲਨ ਅੱਜ 5ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਪੰਜਾਬ ਦੇ ਕਿਸਾਨ ਅੱਜ ਵੀ ਦਿੱਲੀ ਜਾਣ ਦੀ ਜ਼ਿੱਦ ਨਾਲ ਸ਼ੰਭੂ ਬਾਰਡਰ 'ਤੇ ਡਟੇ ਹੋਏ ਹਨ। ਇਸੇ ਵਿਚਾਲੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਣ ਸਿੰਘ ਪੰਧੇਰ ਦੀ ਏਡੀਜੀਪੀ ਇੰਟੈਲੀਜੈਂਸ ਜਸਕਰਨ ਸਿੰਘ ਨਾਲ ਮੀਟਿੰਗ ਹੋਈ ਹੈ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ 'ਤੇ ਪਹਿਲੀ ਵਾਰ ਬੋਲੇ ਪੰਜਾਬ ਭਾਜਪਾ ਪ੍ਰਧਾਨ, ਕਿਹਾ- 'ਮੈਨੂੰ ਪੂਰੀ ਉਮੀਦ, ਹੱਲ ਜ਼ਰੂਰ ਨਿਕਲੇਗਾ'
ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਕਰੀਬ ਢਾਈ ਘੰਟੇ ਤੱਕ ਚੱਲੀ ਹੈ, ਜਿਸ ਵਿੱਚ ਕਿਸਾਨ ਅੰਦੋਲਨ ਵਿਚ ਸੁਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ ਗਈ। ਉਥੇ ਹੀ ਇਸ ਮੀਟਿੰਗ ਵਿੱਚ ਪਿਛਲੇ ਕਈ ਦਿਨਾਂ ਤੋਂ ਬੰਦ ਇੰਟਰਨੈੱਟ ਸਹੂਲਤ ਅਤੇ ਕਈ ਕਿਸਾਨਾਂ ਦੇ ਬੰਦ ਕੀਤੇ ਗਏ ਟਵਿੱਟਰ ਅਕਾਊਂਟ ਮੁੜ ਬਹਾਲ ਕਰਨ ਦੇ ਵਿਸ਼ੇ 'ਤੇ ਵੀ ਚਰਚਾ ਕੀਤੀ ਗਈ ਹੈ।
ਇਸ ਦੇ ਨਾਲ ਹੀ ਇਸ ਮੀਟਿੰਗ ਵਿਚ ਕੱਲ ਚੌਥੀ ਗੇੜ ਦੀ ਹੋਣ ਵਾਲੀ ਅਹਿਮ ਬੈਠਕ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ ਕਿ ਇਸ ਬੈਠਕ ਵਿਚ ਕਿਹੜੇ-ਕਿਹੜੇ ਕਿਸਾਨ ਸ਼ਾਮਲ ਹੋਣਗੇ, ਕਿੰਨੇ ਜਾਣਿਆਂ ਦਾ ਕਾਫਿਲਾ ਇਥੋਂ ਰਵਾਨਾ ਹੋਵੇਗਾ ਇਸ ਮੁੱਦੇ 'ਤੇ ਗੱਲ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e