ਕਿਸਾਨ ਆਗੂ ''ਤੇ ਹਮਲੇ ਦੇ ਮਾਮਲੇ ਵਿਚ ਚਾਰਾਂ ਦੀ ਜੇਲ ਤਬਦੀਲ

Wednesday, Jan 01, 2020 - 05:30 PM (IST)

ਕਿਸਾਨ ਆਗੂ ''ਤੇ ਹਮਲੇ ਦੇ ਮਾਮਲੇ ਵਿਚ ਚਾਰਾਂ ਦੀ ਜੇਲ ਤਬਦੀਲ

ਫਰੀਦਕੋਟ (ਹਾਲੀ) : ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਪ੍ਰਮੁੱਖ ਨੇਤਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਪਰ ਜੇਲ ਅੰਦਰ ਹਮਲਾ ਹੋਣ ਦੇ ਮਾਮਲੇ ਨੂੰ ਜ਼ਿਲਾ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਹੈ। ਇਸ ਮਾਮਲੇ ਵਿਚ ਕਈਆਂ ਖਿਲਾਫ ਕੇਸ ਦਰਜ ਕਰਨ ਉਪਰੰਤ ਇਨ੍ਹਾਂ ਵਿਚੋਂ 4 ਵਿਅਕਤੀਆਂ ਦੀ ਜੇਲ ਤਬਦੀਲ ਕਰ ਦਿੱਤੀ ਹੈ। ਸਰਕਾਰ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਕਿਸਾਨ ਆਗੂ ਰਜਿੰਦਰ ਸਿੰਘ ਨੂੰ ਮਾਡਰਨ ਜੇਲ ਫ਼ਰੀਦਕੋਟ ਤੋਂ ਸ੍ਰੀ ਮੁਕਤਸਰ ਸਾਹਿਬ ਜ਼ਿਲਾ ਜੇਲ, ਨਿਸ਼ਾਨ ਸਿੰਘ ਫ਼ਰੀਦਕੋਟ ਤੋਂ ਕਪੂਰਥਲਾ ਜੇਲ, ਰਵਿੰਦਰ ਸਿੰਘ ਢੱਲਾ ਨੂੰ ਫ਼ਰੀਦਕੋਟ ਤੋਂ ਬਠਿੰਡਾ ਜੇਲ ਅਤੇ ਪ੍ਰਦੀਪ ਸਿੰਘ ਨੂੰ ਫ਼ਰੀਦਕੋਟ ਤੋਂ ਗੁਰਦਾਸਪੁਰ ਜੇਲ ਭੇਜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਵੱਖ-ਵੱਖ ਕੇਸਾਂ ਵਿਚ ਗ੍ਰਿਫ਼ਤਾਰ ਕਰਨ ਉਪਰੰਤ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੇ ਮਾਡਰਨ ਜੇਲ ਫ਼ਰੀਦਕੋਟ ਭੇਜ ਦਿੱਤਾ ਸੀ, ਜਿਥੇ ਕੁਝ ਦਿਨਾਂ ਬਾਅਦ ਉਸ ਉਪਰ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਪੁਲਸ ਅਨੁਸਾਰ ਦੂਜੀ ਧਿਰ ਦਾ ਰਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ, ਜਿਸ ਕਰਕੇ ਪੁਲਸ ਨੇ ਰਜਿੰਦਰ ਸਿੰਘ ਦੇ ਬਿਆਨਾਂ 'ਤੇ 20 ਅਣਪਛਾਤੇ ਵਿਅਕਤੀਆਂ ਖਿਲਾਫ਼ ਵੀ ਕੇਸ ਦਰਜ ਕੀਤਾ ਹੈ।


author

Gurminder Singh

Content Editor

Related News