ਮਾਰਚ ''ਚ ਤਾਪਮਾਨ ਵਧਣ ਨਾਲ ਕਿਸਾਨ ਚਿੰਤਤ

Friday, Mar 09, 2018 - 06:53 AM (IST)

ਮਾਰਚ ''ਚ ਤਾਪਮਾਨ ਵਧਣ ਨਾਲ ਕਿਸਾਨ ਚਿੰਤਤ

ਚੰਡੀਗੜ੍ਹ (ਯੂ. ਐੱਨ.ਆਈ.)  - ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਮਾਰਚ 'ਚ ਹੀ ਤਾਪਮਾਨ 'ਚ ਚੋਖਾ ਵਾਧਾ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਮਾਰਚ ਵਿਚ ਤਾਪਮਾਨ ਵਧਣ ਨਾਲ ਕਣਕ ਦਾ ਦਾਣਾ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦਾ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤਕ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ ਖੁਸ਼ਕ ਹੀ ਰਹੇਗਾ, ਜਿਸ ਕਾਰਨ ਪਾਰਾ ਹੋਰ ਚੜ੍ਹੇਗਾ। ਚੰਡੀਗੜ੍ਹ 'ਚ ਵੀਰਵਾਰ ਘੱਟੋ-ਘੱਟ ਤਾਪਮਾਨ 12 ਡਿਗਰੀ ਸੀ। ਪਟਿਆਲਾ 'ਚ 13, ਆਦਮਪੁਰ 'ਚ 8, ਸ਼੍ਰੀਨਗਰ 'ਚ 2 ਅਤੇ ਜੰਮੂ 'ਚ ਇਹ 13 ਡਿਗਰੀ ਸੀ। ਸ਼ਿਮਲਾ ਵਿਖੇ 7, ਮਨਾਲੀ ਵਿਖੇ 2, ਧਰਮਸ਼ਾਲਾ ਵਿਖੇ 8, ਮੰਡੀ ਵਿਖੇ 9 ਅਤੇ ਕਲਪਾ ਵਿਖੇ 0.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।


Related News