''ਖੇਤਾਂ ਦੀ ਧੀ'' ਧਰਤੀ ਦੀ ਹਿੱਕ ''ਤੇ ਟਰੈਕਟਰ ਚਲਾ ਬਦਲ ਰਹੀ ਦੁਨੀਆ (ਵੀਡੀਓ)

07/27/2020 2:08:15 PM

ਮੋਗਾ (ਵਿਪਨ) : ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਸੁਆਣੀਆਂ ਰੋਟੀ ਬਣਾ ਕੇ ਦਿੰਦੀਆਂ ਹਨ ਅਤੇ ਹੋਰ ਘਰ ਦੇ ਕੰਮ ਕਰਦੀਆਂ ਪਰ ਮੋਗਾ ਦੀ 45 ਸਾਲਾ ਗੁਰਬੀਰ ਕੌਰ ਸਿਰਫ ਰੋਟੀਆਂ ਹੀ ਨਹੀਂ ਪਕਾਉਂਦੀ, ਸਗੋਂ ਖੇਤਾਂ 'ਚ ਖੁਦ ਹੱਥੀਂ ਕੰਮ ਕਰਦੀ ਹੈ। ਗੁਰਬੀਰ ਕੌਰ ਅਜਿਹੀ ਸਫ਼ਲ ਕਿਸਾਨ ਬਣ ਚੁੱਕੀ ਹੈ, ਜਿਸ ਤੋਂ ਹਰ ਕਿਸੇ ਨੂੰ ਸੇਧ ਲੈਣ ਦੀ ਲੋੜ ਹੈ। ਗੁਰਬੀਰ ਕੌਰ ਦਾ ਪਰਿਵਾਰ ਪਾਕਿਸਤਾਨ ਤੋਂ ਆਇਆ ਸੀ, ਜਿੱਥੇ ਉਨ੍ਹਾਂ ਦਾ ਪਰਿਵਾਰ 25 ਮੁਰੱਬਿਆਂ ਦਾ ਮਾਲਕ ਸੀ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ 'ਕੋਰੋਨਾ' ਨੇ ਪਾਇਆ ਭੜਥੂ, 13 ਨਵੇਂ ਕੇਸਾਂ ਦੀ ਪੁਸ਼ਟੀ

PunjabKesari

ਭਾਰਤ ਆ ਕੇ ਭਾਵੇਂ ਹੀ ਉਨ੍ਹਾਂ ਨੂੰ ਮੋਗਾ ਦੇ ਝੰਡੇਆਣਾ 'ਚ ਓਨੀ ਜ਼ਮੀਨ ਨਹੀਂ ਮਿਲੀ ਪਰ ਜ਼ਮੀਨ ਨਾਲੋਂ ਉਨ੍ਹਾਂ ਦਾ ਮੋਹ ਨਾ ਟੁੱਟਾ ਤੇ ਉਹ ਇੱਥੇ ਵੀ ਖੇਤੀ ਕਰਨ ਲੱਗੇ। ਬਚਪਨ ਤੋਂ ਹੀ ਗੁਰਬੀਰ ਨੇ ਪਿਤਾ ਨਾਲ ਖੇਤੀ 'ਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਗੁਰਬੀਰ ਨੇ ਆਪਣੇ ਪਿਤਾ ਨਾਲ ਮਿਲ ਕੇ ਟਿੱਬਿਆਂ ਵਾਲੀ ਜ਼ਮੀਨ ਨੂੰ ਖੇਤੀਯੋਗ ਬਣਾਇਆ ਅਤੇ ਹੁਣ ਉਹ ਇਕ ਸਫ਼ਲ ਕਿਸਾਨ ਹੈ। ਗੁਰਬੀਰ ਦਾ ਕਹਿਣਾ ਹੈ ਕਿ ਮਿਹਨਤ ਨਾਲ ਸਭ ਕੁੱਝ ਹਾਸਲ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਦਰਗਾਹ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਰਜਬਾਹੇ 'ਚੋਂ ਖੂਨ ਨਾਲ ਲਿੱਬੜੀ ਮਿਲੀ ਲਾਸ਼

ਕਈ ਲੋਕਾਂ ਦਾ ਮੰਨਣਾ ਹੈ ਕਿ ਖੇਤੀ ਉਹ ਲੋਕ ਕਰਦੇ ਹਨ, ਜੋ ਪੜ੍ਹੇ-ਲਿਖੇ ਨਹੀਂ ਹੁੰਦੇ ਪਰ ਗੁਰਬੀਰ ਨਾਨ-ਮੈਡੀਕਲ ਦੀ ਪੜ੍ਹਾਈ ਕਰ ਚੁੱਕੀ ਹੈ ਅਤੇ ਉਸ ਨੇ ਖੇਤੀਬਾੜੀ ਕਰਦੇ ਹੋਏ ਆਪਣੀਆਂ ਚਾਰ ਭੈਣਾਂ ਅਤੇ ਇਕ ਭਰਾ ਦਾ ਖ਼ਰਚਾ ਵੀ ਚੁੱਕਿਆ ਅਤੇ ਉਨ੍ਹਾਂ ਨੂੰ ਪੜ੍ਹਾਇਆ। ਗੁਰਬੀਰ ਕੌਰ ਨੇ ਖੇਤੀਬਾੜੀ ਦੇ ਕੰਮ ਦੀ ਸਾਰੀ ਜ਼ਿੰਮੇਵਾਰੀ ਖੁਦ ਲੈ ਲਈ। ਇਸ ਤਰ੍ਹਾਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸਾਂਭਦੀ ਗੁਰਬੀਰ ਇਕ ਸਫ਼ਲ ਕਿਸਾਨ ਬਣ ਗਈ।

ਗੁਰਬੀਰ ਕੌਰ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਵੀ ਇਕ ਚਪੇੜ ਹੈ, ਜੋ ਸੋਚਦੇ ਹਨ ਕਿ ਖੇਤੀ ਅਨਪੜ੍ਹਾਂ ਦਾ ਧੰਦਾ ਹੁੰਦਾ ਹੈ ਜਾਂ ਫਿਰ ਸਿਰਫ ਪੁਰਸ਼ ਹੀ ਇਹ ਕੰਮ ਕਰਦੇ ਹਨ। ਸਮਾਜ ਨੂੰ ਬਦਲਣ ਲਈ ਹਰ ਵੇਲੇ ਹੱਥ 'ਚ ਕਲਮ ਹੋਣੀ ਜ਼ਰੂਰੀ ਨਹੀਂ, ਕਈ ਲੋਕ ਧਰਤੀ ਦੀ ਹਿੱਕ 'ਤੇ ਟਰੈਕਟਰ ਚਲਾ ਕੇ ਵੀ ਸਮਾਜ ਨੂੰ ਬਦਲਣ ਦਾ ਹੌਂਸਲਾ ਰੱਖਦੇ ਹਨ।
 


Babita

Content Editor

Related News