ਦਿੱਲੀ ਮੋਰਚੋ ਤੋਂ ਵਾਪਸ ਪਰਤੇ ਕਿਸਾਨ ਆਗੂ ਦੀ ਮੌਤ

Thursday, May 20, 2021 - 09:50 AM (IST)

ਦਿੱਲੀ ਮੋਰਚੋ ਤੋਂ ਵਾਪਸ ਪਰਤੇ ਕਿਸਾਨ ਆਗੂ ਦੀ ਮੌਤ

ਦੇਵੀਗੜ੍ਹ (ਭੁਪਿੰਦਰ) : ਕਿਸਾਨ ਆਗੂ ਕਾਲਾ ਸਿੰਘ ਸੋਹਲ ਔਜਾ ਦੀ ਦਿੱਲੀ ਮੋਰਚੇ ਤੋਂ ਪਰਤਣ ਮਗਰੋਂ ਅਚਾਨਕ ਸਿਹਤ ਵਿਗੜ ਗਈ। ਕਿਸਾਨ ਆਗੂ ਦੀ ਇਲਾਜ ਦੌਰਾਨ ਮੌਤ ਹੋ ਗਈ। ਕਿਸਾਨ ਆਗੂ ਕਾਲਾ ਸਿੰਘ ਸੋਹਲ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵੱਧ ਸਮਾਂ ਦਿੱਲੀ ਹੀ ਰਹੇ ਹਨ ਪਰ ਬੀਤੇ ਦਿਨੀਂ ਬੀਮਾਰ ਪੈਣ ’ਤੇ ਦਿੱਲੀ ਤੋਂ ਪਿੰਡ ਔਜਾ ਪਰਤ ਆਏ ਸਨ।

ਕਿਸਾਨ ਆਗੂ ਦੇ ਪੁੱਤਰ ਸਿਮਰਨ ਸੋਹਲ ਨੇ ਦੱਸਿਆ ਕਿ ਦਿੱਲੀ ਵਾਪਸੀ ਉਪਰੰਤ ਉਨ੍ਹਾਂ ਦੇ ਪਿਤਾ ਦੀ ਅਚਾਨਕ ਸਿਹਤ ਵਿਗੜ ਗਈ ਤਾਂ ਉਨ੍ਹਾਂ ਨੂੰ ਪਿਹੋਵਾ ਦੇ ਮਿਸ਼ਨ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
 


author

Babita

Content Editor

Related News