ਕੁੰਡੀ ਫੜਨ ਆਏ ਪਾਵਰਕਾਮ ਅਧਿਕਾਰੀਆਂ ਦਾ ਕਿਸਾਨ ਜੱਥੇਬੰਦੀਆਂ ਨੇ ਕੀਤਾ ਘਿਰਾਉ
Tuesday, May 17, 2022 - 01:20 PM (IST)
ਤਪਾ ਮੰਡੀ(ਸ਼ਾਮ,ਗਰਗ): ਥਾਣਾ ਤਪਾ ਅਧੀਨ ਪੈਂਦੇ ਪਿੰਡ ਢਿਲਵਾਂ ਦੀ ਰਾਜਾ ਪੱਤੀ 'ਚ ਕੁੰਡੀ ਫੜਨ ਗਏ ਪਾਵਰਕਾਮ ਅਧਿਕਾਰੀਆਂ ਦਾ ਕਿਸਾਨ ਜੱਥੇਬੰਦੀਆਂ ਨੇ ਘਿਰਾਉ ਕਰਕੇ ਰੋਸ਼ ਪ੍ਰਦਰਸ਼ਨ ਕਰਨ ਬਾਰੇ ਜਾਣਕਾਰੀ ਮਿਲੀ ਹੈ । ਪਾਵਰਕਾਮ ਸਬ-ਡਵੀਜਨ 1 ਦੇ ਐੱਸ.ਡੀ.ਓ. ਜੱਸਾ ਸਿੰਘ ਦੀ ਅਗਵਾਈ 'ਚ ਪ੍ਰਗਟ ਸਿੰਘ,ਅਮਨਦੀਪ ਸਿੰਘ,ਹਰਪ੍ਰੀਤ ਸਿੰਘ ਅਤੇ ਸਮੂਹ ਕਰਮਚਾਰੀਆਂ ਨੇ ਖੁੱਡੀ ਰੋਡ ਸਥਿਤ ਇੱਕ ਘਰ 'ਚ ਸਿੱਧੀ ਕੁੰਡੀ ਲਾਕੇ ਬਿਜਲੀ ਚੋਰੀ ਕਰਨ ਦੇ ਮਾਮਲੇ ਬਾਰੇ ਉਚ-ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ
ਉਸ ਤੋਂ ਬਾਅਦ ਪਾਵਰਕਾਮ ਦੇ ਅਧਿਕਾਰੀਆਂ ਨੇ ਜੈਮਲ ਸਿੰਘ ਵਾਲਾ ਰੋਡ ਸਥਿਤ ਰਾਜਾ ਪੱਤੀ 'ਚ ਘਰਾਂ ਦੀ ਚੈਕਿੰਗ ਕਰਨ ਸ਼ੁਰੂ ਕਰ ਦਿੱਤੀ। ਇਸ ਚੈਕਿੰਗ ਦੀ ਭਿਣਕ ਕਿਸਾਨ ਜੱਥੇਬੰਦੀਆਂ ਨੂੰ ਲੱਗਣ 'ਤੇ ਬਲੋਰ ਸਿੰਘ ਜ਼ਿਲ੍ਹਾ ਪ੍ਰਧਾਨ,ਰੂਪ ਸਿੰਘ ਸਾਬਕਾ ਪ੍ਰਧਾਨ,ਹਾਕਮ ਸਿੰਘ ਢਿਲਵਾਂ,ਗੋਰਾ ਸਿੰਘ,ਜਗਤਾਰ ਸਿੰਘ,ਮਲਕੀਤ ਸਿਾਂਘ,ਬਿੱਕਰ ਸਿੰਘ,ਲਖਵਿੰਦਰ ਸਿੰਘ,ਪੰਚ ਗੁਰਜੀਤ ਕੌਰ,ਜਸਵੀਰ ਕੌਰ ਸਾਬਕਾ ਸਰਪੰਚ,ਸੁਰਿੰਦਰ ਕੌਰ ਆਦਿ ਵੱਡੀ ਗਿਣਤੀ 'ਚ ਪੁੱਜੀਆਂ ਔਰਤਾਂ ਅਤੇ ਕਿਸਾਨਾਂ ਨੇ ਪਾਵਰਕਾਮ ਦੀ ਟੀਮ ਦਾ ਘਿਰਾਉ ਕਰ ਲਿਆ। ਉਕਤ ਲੋਕਾਂ ਨੇ ਪਾਵਰਕਾਮ ਦੇ ਅਧਿਕਾਰੀਆਂ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਬਿਜਲੀ ਅਧਿਕਾਰੀ ਘਰ ਪਰਿਵਾਰਾਂ ਨੂੰ ਬਿਨ੍ਹਾਂ ਦੱਸੇ ਕੰਧਾਂ ਟੱਪਕੇ ਘਰਾਂ ਦੇ ਮੀਟਰ ਚੈਂਕ ਕਰਨ ਲੱਗ ਪੈਂਦੇ ਹਨ ਕਿਉਂਕਿ ਘਰ ਦੇ ਮਾਲਕ ਆਪਣੇ ਖੇਤਾਂ 'ਚ ਗਏ ਹੁੰਦੇ ਹਨ | ਉਨ੍ਹਾਂ ਪਾਵਰਕਾਮ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਵੀਰਾਂ ਨਾਮਕ ਕਿਸਾਨ ਜੋ ਕਿ ਬਹੁਤ ਹੀ ਗਰੀਬ ਹੈ ਦੀ ਫੜੀ ਕੁੰਡੀ ਨੂੰ ਛੱਡਿਆਂ ਜਾਵੇ। ਉਨ੍ਹਾਂ ਕਿਹਾ ਕਿ ਜਦ ਤੱਕ ਅਧਿਕਾਰੀ ਕਿਸਾਨ ਜੱਥੇਬੰਦੀਆਂ ਨਾਲ ਗੱਲ ਜੁਰਮਾਨਾ ਨਾ ਪਾਉਣ ਬਾਰੇ ਗੱਲ ਨਹੀਂ ਉਦੋਂ ਤੱਕ ਇਹ ਘਿਰਾਉ ਜਾਰੀ ਰਹੇਗਾ। ਜੇਕਰ ਇਹ ਯਤਨ ਕਰਨ ਤੋਂ ਬਾਅਦ ਵੀ ਕੋਈ ਮਾਮਲਾ ਨਾ ਸੁਲਝਾਇਆ ਗਿਆ ਤਾਂ ਲਗਾਤਾਰ ਰੋਸ਼ ਪ੍ਰਦਰਸ਼ਨ ਕੀਤੀ ਜਾਵੇਗੀ ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ
ਇਸ ਘਟਨਾ ਦਾ ਪਤਾ ਲੱਗਦਿਆਂ ਤਪਾ ਤੋਂ ਹੀ ਡੀ.ਐੱਸ.ਪੀ. ਗੁਰਵਿੰਦਰ ਸਿੰਘ ਦੀ ਅਗਵਾਈ 'ਚ ਥਾਣਾ ਮੁੱਖੀ ਨਰਦੇਵ ਸਿੰਘ,ਸਬ-ਇੰਸਪੈਕਟਰ ਅੰਮਿ੍ਤ ਸਿੰਘ ਦੀ ਅਗਵਾਈ 'ਚ ਪਹੁੰਚਕੇ ਕਿਸਾਨ ਆਗੂਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ ਕੀਤੀ ਪਰ ਉਨ੍ਹਾਂ ਦਾ ਇਕੋ-ਇੱਕ ਮਕਸਦ ਕਿ ਫੜੀ ਕੁੰਡੀ ਛੱਡੀ ਜਾਵੇ ਅਤੇ ਅੱਗੇ ਤੋਂ ਪਿੰਡ 'ਚ ਚੈਕਿੰਗ ਨਾਂ ਕੀਤੀ ਜਾਵੇ | ਮੌਕੇ 'ਤੇ ਹਾਜ਼ਰ ਐੱਸ.ਡੀ.ਓ. ਜੱਸਾ ਸਿੰਘ ਨੇ ਕਿਹਾ ਕਿ ਫੜੀ ਕੁੰਡੀ ਬਾਰੇ ਉਚ-ਅਧਿਕਾਰੀਆਂ ਨੂੰ ਦੱਸਿਆ ਗਿਆ ਹੈ ਅਤੇ ਜੋ ਵੀ ਜੁਰਮਾਨਾ ਹੋਵੇਗਾ ਉਹ ਭਰਨਾ ਪਵੇਗਾ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਕੋਈ ਵੀ ਅਧਿਕਾਰੀ ਕੰਧ ਟੱਪਕੇ ਘਰਾਂ 'ਚ ਦਾਖਲ ਨਹੀਂ ਹੋਇਆ |ਇਸ ਮੌਕੇ ਐੱਸ.ਡੀ.ਓ. ਪ੍ਰਸੋਤਮ ਦਾਸ ਅਤੇ ਪਾਵਰਕਾਮ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
ਨੋਟ: ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।