ਗੁਰਾਇਆ ’ਚ ਦਿਲ ਕੰਬਾਊ ਵਾਰਦਾਤ, ਵੱਟ ਦੇ ਰੌਲੇ ’ਚ ਕਹੀਆਂ ਮਾਰ-ਮਾਰ ਕਿਸਾਨ ਦਾ ਕਤਲ

Monday, Nov 14, 2022 - 06:39 PM (IST)

ਗੁਰਾਇਆ ’ਚ ਦਿਲ ਕੰਬਾਊ ਵਾਰਦਾਤ, ਵੱਟ ਦੇ ਰੌਲੇ ’ਚ ਕਹੀਆਂ ਮਾਰ-ਮਾਰ ਕਿਸਾਨ ਦਾ ਕਤਲ

ਗੁਰਾਇਆ (ਮੁਨੀਸ਼) : ਜ਼ਿਲ੍ਹਾ ਜਲੰਧਰ ਦੇ ਚੌਂਕੀ ਦੁਸਾਂਝ ਕਲਾਂ ਦੇ ਪਿੰਡ ਮਤਫਲੂ ਵਿਖੇ ਬੀਤੀ ਰਾਤ ਜ਼ਮੀਨ ਦੇ ਬੰਨ੍ਹੇ ਤੋਂ ਮਿੱਟੀ ਕੱਢਣ ਤੋਂ ਰੋਕਣ ’ਤੇ ਇਕ ਵਿਅਕਤੀ ਦਾ ਕਤਲ ਹੋ ਗਿਆ। ਮਿਲੀ ਸੂਚਨਾ ਮੁਤਾਬਕ ਗੁਰਪਾਲ ਸਿੰਘ ਪੁੱਤਰ ਪਿਆਰਾ ਸਿੰਘ 70 ਸਾਲ ਵਾਸੀ ਮਤਫਲੂ ਆਪਣੀ ਜ਼ਮੀਨ ਵਿਚ ਕੰਮ ਕਰ ਰਿਹਾ ਸੀ। ਹਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਨਿਰਮਲ ਸਿੰਘ ਪੁੱਤਰ ਚਿੰਤਾ ਸਿੰਘ ਉਸ ਦੀ ਜ਼ਮੀਨ ਨਾਲ ਲੱਗਦੀ ਵੱਟ ’ਤੇ ਮਿੱਟੀ ਪੁੱਟਣ ਲੱਗੇ। ਉਸ ਨੇ ਜਦੋਂ ਰੋਕਿਆ ਤਾਂ ਹਰਜੀਤ ਸਿੰਘ ਅਤੇ ਨਿਰਮਲ ਸਿੰਘ ਨੇ ਉਸ ਦੇ ਸਿਰ ਵਿਚ ਕਹੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ : ਧੀ ਘਰ ਕਲੇਸ਼ ਹੋਇਆ ਤਾਂ ਅੱਧੀ ਰਾਤ ਨੂੰ ਬੁਲਾ ਲਏ ਮਾਪੇ, ਵਾਪਸ ਪਰਤਦਿਆਂ ਵਾਪਰੇ ਹਾਦਸੇ ਨੇ ਵਿਛਾ ਦਿੱਤੀਆਂ ਲਾਸ਼ਾਂ

ਘਟਨਾ ਦੀ ਖਬਰ ਮਿਲਦਿਆਂ ਹੀ ਗੁਰਾਇਆ ਪੁਲਸ ਅਤੇ ਦੁਸਾਂਝ ਕਲਾਂ ਪੁਲਸ ਮੌਕੇ ’ਤੇ ਪੁੱਜ ਗਈ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਜਿੰਦਰ ਸਿੰਘ ਐੱਸ. ਐੱਚ. ਓ. ਨੇ ਦੱਸਿਆ ਕਿ ਵਾਰਦਾਤ ਤੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ ਪਰ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਦੇ ਭਤੀਜੇ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ ’ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਕੱਲ੍ਹ ਤੋਂ ਨਹੀਂ ਚੱਲੇਗੀ ਪੰਜਾਬ ਰੋਡਵੇਜ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News