ਪਟਿਆਲਾ ’ਚ ਕਿਸਾਨਾਂ ਨੇ ਫਿਰ ਰੁਕਵਾਈ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ, ਪਈਆਂ ਭਾਜੜਾਂ

Saturday, Jan 30, 2021 - 05:24 PM (IST)

ਪਟਿਆਲਾ ’ਚ ਕਿਸਾਨਾਂ ਨੇ ਫਿਰ ਰੁਕਵਾਈ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ, ਪਈਆਂ ਭਾਜੜਾਂ

ਪਟਿਆਲਾ (ਪਰਮੀਤ) : ਪਟਿਆਲਾ ਸ਼ਹਿਰ ਵਿਚ ਅੱਜ ਫਿਰ ਕਿਸਾਨਾਂ ਨੇ ਬਾਲੀਵੁੱਡ ਅਭਿਨੇਤਰੀ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ ਰੁਕਵਾ ਦਿੱਤੀ। ਫ਼ਿਲਮ ‘ਗੁਡ ਲੱਕ ਜੈਰੀ’ ਦੀ ਇਹ ਸ਼ੂਟਿੰਗ ਸ਼ਹਿਰ ਦੇ 22 ਨੰਬਰ ਫਾਟਕ ਇਲਾਕੇ ਵਿਚ ਚੱਲ ਰਹੀ ਸੀ। ਇਥੇ ਇਹ ਵੀ ਖ਼ਾਸ ਤੌਰ ’ਤੇ ਦੱਸਣਯੋਗ ਹੈ ਕਿ ਇਸੇ ਥਾਂ ’ਤੇ ਕੁਝ ਦਿਨ ਪਹਿਲਾਂ ਵੀ ਕਿਸਾਨਾਂ ਨੇ ਇਸ ਫ਼ਿਲਮ ਦੀ ਸ਼ੂਟਿੰਗ ਰੁਕਵਾਈ ਸੀ। ਕਿਸਾਨ ਜਥੇਬੰਦੀਆਂ ਵਿਚ ਬਾਲੀਵੁੱਡ ਖ਼ਿਲਾਫ ਇਸ ਕਰਕੇ ਰੋਸ ਹੈ ਕਿ ਬਾਲੀਵੁੱਡ ਸਿਤਾਰੇ ਕਿਸਾਨ ਸੰਘਰਸ਼ ਦੀ ਹਮਾਇਤ ਨਹੀਂ ਕਰ ਰਹੇ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਹੱਕ ’ਚ ਪਿੰਡ ‘ਨਥੇਹਾ’ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਪਾਸ ਕੀਤੇ ਇਹ ਮਤੇ

ਕਿਸਾਨਾਂ ਦਾ ਆਖਣਾ ਹੈ ਕੜਾਕੇ ਦੀ ਠੰਡ ਦੇ ਬਾਵਜੂਦ ਸਰਕਾਰ ਕਿਸਾਨਾਂ ਪ੍ਰਤੀ ਹਮਦਰਦੀ ਨਹੀਂ ਜਤਾ ਰਹੀ, ਉਪਰੋਂ ਅੰਦੋਲਨ ਨੂੰ ਖ਼ਤਮ ਕਰਨ ਲਈ ਚਾਲਾਂ ਚੱਲ ਰਹੀ ਹੈ। ਕਿਸਾਨਾਂ ਨੇ ਸਾਫ਼ ਆਖਿਆ ਹੈ ਕਿ ਜਦੋਂ ਤਕ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤਕ ਪੰਜਾਬ ਵਿਚ ਕਿਸੇ ਫ਼ਿਲਮ ਦੀ ਸ਼ੂਟਿੰਗ ਨਹੀਂ ਹੋਣ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਕਿਸਾਨਾਂ ਨੇ ਘੇਰਿਆ ਭਾਜਪਾ ਦਾ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ, ਦਿੱਤੀ ਚਿਤਾਵਨੀ


author

Gurminder Singh

Content Editor

Related News