ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ
Thursday, Mar 15, 2018 - 07:01 AM (IST)

ਜੋਧਾਂ/ਲਲਤੋਂ (ਡਾ. ਪ੍ਰਦੀਪ) - ਪਿੰਡ ਦੋਲੋਂ ਕਲਾਂ ਦੇ ਕਿਸਾਨ ਨਿਰਮਲ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਨਿਰਮਲ ਸਿੰਘ ਉਰਫ਼ ਨੀਲਾ ਪੁੱਤਰ ਸਵਰਗੀ ਸੁਰਜੀਤ ਸਿੰਘ ਜੋ ਕਿ ਪਿੰਡ 'ਚ ਖੇਤੀਬਾੜੀ ਦਾ ਕੰਮ ਕਰਦਾ ਸੀ । ਆਮਦਨ ਘੱਟ ਹੋਣ ਕਰ ਕੇ ਕਰਜ਼ੇ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਜਾਣਕਾਰੀ ਅਨੁਸਾਰ ਕਿਸਾਨ ਪਿਛਲੇ ਦਿਨੀਂ ਸਵੇਰੇ 7 ਵਜੇ ਦੇ ਲਗਭਗ ਮੋਟਰਸਾਈਕਲ 'ਤੇ ਚਲਿਆ ਗਿਆ । ਉਸ ਦਾ ਮੋਟਰਸਾਈਕਲ ਆਸੀ ਕਲਾਂ ਪੁਲ ਤੋਂ ਮਿਲਿਆ ਸੀ। ਕਰਜ਼ੇ ਦੇ ਸਤਾਏ ਲਾਪਤਾ ਹੋਏ ਕਿਸਾਨ ਨਿਰਮਲ ਸਿੰਘ ਦੀ ਲਾਸ਼ ਅਬੋਹਰ ਬਰਾਂਚ ਸੁਧਾਰ ਗਰਿੱਡ ਤੋਂ ਮਿਲੀ ਹੈ। ਇਹ ਵੀ ਪਤਾ ਲੱਗਾ ਹੈ ਕਿ ਘਰ 'ਚ ਉਸਦੀ ਮਾਤਾ ਤੇ ਘਰਵਾਲੀ ਹੀ ਹੈ। ਕਿਸਾਨ ਦੇ ਕੋਈ ਔਲਾਦ ਨਹੀਂ ਹੈ । ਕਿਸਾਨ ਨਿਰਮਲ ਸਿੰਘ ਨੀਲਾ ਦੇ ਛੋਟੇ ਭਰਾ ਦੀ ਮੌਤ ਪਹਿਲਾਂ ਹੋ ਚੁੱਕੀ ਹੈ।