ਕਰੰਟ ਲੱਗਣ ਨਾਲ ਖੇਤ ਮਜ਼ਦੂਰ ਦੀ ਹੋਈ ਮੌਤ

Monday, Jul 11, 2022 - 08:22 PM (IST)

ਕਰੰਟ ਲੱਗਣ ਨਾਲ ਖੇਤ ਮਜ਼ਦੂਰ ਦੀ ਹੋਈ ਮੌਤ

ਗੁਰੂ ਕਾ ਬਾਗ (ਭੱਟੀ) : ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੰਤੂਨੰਗਲ ਵਿਖੇ ਇਕ ਖੇਤ ਮਜ਼ਦੂਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਦੁੱਖ਼ਦਾਈ ਖ਼ਬਰ ਹੈ। ਮੌਕੇ ’ਤੇ ਪਹੁੰਚੇ ਪੁਲਸ ਥਾਣਾ ਝੰਡੇਰ ਦੇ ਮੁੱਖ ਅਫ਼ਸਰ ਚਰਨਜੀਤ ਸਿੰਘ ਸ਼ਹੀਦ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਗੀਰ ਸਿੰਘ (28) ਪੁੱਤਰ ਹਰਦੇਵ ਸਿੰਘ ਆਪਣੇ ਕੁਝ ਹੋਰ ਸਾਥੀਆਂ ਨਾਲ ਪਿੰਡ ਦੇ ਇਕ ਕਿਸਾਨ ਦੇ ਖੇਤਾਂ ’ਚ ਕੰਮ ਕਰ ਰਿਹਾ ਸੀ ਕਿ ਜਦ ਉਹ ਅੱਤ ਦੀ ਗਰਮੀ ਵਿਚ ਮੋਟਰ ਉੱਤੋਂ ਪਾਣੀ ਪੀਣ ਲੱਗਾ ਤਾਂ ਅਚਾਨਕ ਕਰੰਟ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਉਧਰ ਥਾਣਾ ਝੰਡੇਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ :  ਮਾਨ ਸਰਕਾਰ ਦੀ ਵੱਡੀ ਪਹਿਲਕਦਮੀ, ਹੁਣ ਘਰ ਬੈਠੇ ਪੁਲਸ ਕੋਲ ਦਰਜ ਕਰਵਾ ਸਕੋਗੇ ਸ਼ਿਕਾਇਤ, ਜਾਣੋ ਕਿਵੇਂ 


author

Manoj

Content Editor

Related News