ਕੋਟਕਪੁਰਾ ਗੋਲੀਕਾਂਡ 'ਚ ਨਾਮਜ਼ਦ ਆਈ.ਜੀ. ਉਮਰਾਨੰਗਰ ਅਦਾਲਤ 'ਚ ਪੇਸ਼

Saturday, Jun 15, 2019 - 01:00 PM (IST)

ਕੋਟਕਪੁਰਾ ਗੋਲੀਕਾਂਡ 'ਚ ਨਾਮਜ਼ਦ ਆਈ.ਜੀ. ਉਮਰਾਨੰਗਰ ਅਦਾਲਤ 'ਚ ਪੇਸ਼

ਫਰੀਦਕੋਟ (ਜਗਤਾਰ) : ਕੋਟਕਪੂਰਾ ਗੋਲੀ ਕਾਂਡ ’ਚ ਦੋਸ਼ੀ ਵਜੋਂ ਨਾਮਜ਼ਦ ਕੀਤੇ ਗਏ ਪੰਜਾਬ ਪੁਲਸ ਦੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਦੇ ਖਿਲਾਫ ਚਲਾਨ ਪੇਸ਼ ਹੋਣ ਤੋਂ ਬਾਅਦ ਜੁਡੀਸ਼ੀਅਲ ਮੈਜਿਸਟ੍ਰੇਟ ਏਕਤਾ ਉੱਪਲ ਦੀ ਅਦਾਲਤ ’ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਇਸ ਕਰਕੇ ਆਈ. ਜੀ. ਉਮਰਾਨੰਗਲ ਅਤੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਨੇ ਅਦਾਲਤ ਦੇ ਹੁਕਮਾਂ ਮੁਤਾਬਕ ਪੇਸ਼ ਹੋਣਾ ਸੀ, ਜਿਸ ਕਾਰਣ ਆਈ. ਜੀ. ਉਮਰਾਨੰਗਲ ਅਦਾਲਤ ’ਚ ਪੇਸ਼ ਹੋਏ ਪਰ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਅਦਾਲਤ ’ਚ ਪੇਸ਼ ਨਹੀਂ ਹੋਏ ਕਿਉਂਕਿ ਉਨ੍ਹਾਂ ਦੀ ਸਿਹਤ ਖਰਾਬ ਹੋਣ ਦੇ ਕਾਰਣ ਗੁਰਸਾਹਿਬ ਐਡਵੋਕੇਟ ਵਲੋਂ ਇਕ ਦਰਖਾਸਤ ਦੇ ਕੇ ਅਦਾਲਤ ਕੋਲੋਂ ਨਿੱਜੀ ਪੇਸ਼ੀ ਦੀ ਛੋਟ ਮੰਗੀ ਗਈ। ਇਸ ’ਤੇ ਅਦਾਲਤ ਵਲੋਂ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਦੀ ਅੱਜ ਵਾਸਤੇ ਹਾਜ਼ਰੀ ਮੁਆਫ ਕਰ ਕੇ ਇਸ ਮਾਮਲੇ ਦੀ ਸੁਣਵਾਈ 12 ਜੁਲਾਈ ਤੱਕ ਟਾਲ ਦਿੱਤੀ ਹੈ।


author

Baljeet Kaur

Content Editor

Related News