ਟਰੈਕਟਰ 'ਤੇ ਆ ਭਰਵਾਈ ਉਮੀਦਵਾਰ ਦੀ ਨਾਮਜ਼ਦਗੀ, ਬਣੇ ਖਿੱਚ ਦਾ ਕੇਂਦਰ (ਵੀਡੀਓ)
Sunday, Apr 28, 2019 - 12:39 PM (IST)
ਫਰੀਦਕੋਟ (ਜਗਤਾਰ ਦੁਸਾਂਝ) : ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਉਮੀਦਵਾਰ ਨਿੱਤ ਨਵੀਆਂ ਯੁਗਤਾਂ ਕਰ ਰਹੇ ਹਨ। ਇਸੇ ਲੜੀ 'ਚ ਖਿੱਚ ਦਾ ਕੇਂਦਰ ਬਣੀ ਹੈ ਫਰੀਦਕੋਟ ਰਾਸ਼ਟਰੀ ਜਨਸ਼ਕਤੀ ਪਾਰਟੀ ਸੈਕੂਲਰ ਪੰਜਾਬ ਦੀ ਉਮੀਦਵਾਰ ਰਜਿੰਦਰ ਕੌਰ। ਰਜਿੰਦਰ ਕੌਰ ਦੀ ਉਮੀਦਵਾਰੀ ਭਰਵਾਉਣ ਲਈ ਪਾਰਟੀ ਸੂਬਾ ਪ੍ਰਧਾਨ ਟਰੈਕਟਰ ਨੂੰ ਵਿਸ਼ੇਸ਼ ਤੌਰ 'ਤੇ ਸਜਾ ਕੇ ਰਿਟਰਨਿੰਗ ਅਫਸਰ ਦੇ ਦਫਤਰ ਪਹੁੰਚੇ।
ਇੰਨਾਂ ਹੀ ਨਹੀਂ ਇਸ ਦੌਰਾਨ ਤਾਂ ਪ੍ਰਧਾਨ ਸਾਬ੍ਹ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨੇ ਤਾਂ ਗਰੀਬਾਂ ਨੂੰ ਪੰਜ-ਪੰਜ ਮਰਲੇ ਦਾ ਪਲਾਂਟ ਦੇਣ ਦਾ ਵਾਅਦਾ ਕੀਤਾ ਹੈ ਪਰ ਜੇ ਉਨ੍ਹਾਂ ਦੀ ਉਮੀਦਵਾਰ ਜਿੱਤਦੀ ਹੈ ਤਾਂ ਉਹ ਪੰਜ-ਪੰਜ ਕਿਲੇ ਗਰੀਬਾਂ ਨੂੰ ਦੇਣਗੇ।