ਫਰੀਦਕੋਟ ਦੀ ਪੁਲਸ ਦੇ ਹੱਥ ਲੱਗੀ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ

09/09/2019 3:55:07 PM

ਫਰੀਦਕੋਟ (ਜਗਤਾਰ) - ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਜ਼ਿਲਾ ਪੁਲਸ ਵਲੋਂ ਵਿੱਢੀ ਗਈ ਮੁਹਿੰਮ ਤਹਿਤ ਪੁਲਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਉਨ੍ਹਾਂ ਨੇ ਲਿੰਕ ਰੋਡ ਅਰਾਈਆਂਵਾਲਾ ਕਲਾਂ ਗੰਦੇ ਨਾਲੇ ਕੋਲੋਂ ਭਾਰੀ ਮਾਤਰਾ 'ਚ ਨਸ਼ੇ ਵਾਲੀਆਂ ਗੋਲੀਆਂ ਅਤੇ ਟੀਕੇ ਬਰਾਮਦ ਕੀਤੇ। ਜ਼ਿਲਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਵੱਡੀ ਮਾਤਰਾ 'ਚ ਬਰਾਮਦ ਹੋਏ ਨਸ਼ੀਲੇ ਪਦਾਰਥਾਂ ਦੀ ਇਹ ਜਾਣਕਾਰੀ ਪ੍ਰੈੱਸ ਕਾਨਫਰੰਸ ਕਰਦਿਆਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਨੂੰ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਉਕਤ ਸਥਾਨ 'ਤੇ ਭਾਰੀ ਮਾਤਰਾ 'ਚ ਨਸ਼ੇ ਵਾਲੀਆਂ ਦਵਾਈਆਂ ਪਲਾਸਟਿਕ ਦੇ ਗੱਟੇ 'ਚ ਪਈਆਂ ਹੋਈਆਂ ਹਨ। ਇਸ ਸੂਚਨਾ ਦੇ ਆਧਾਰ 'ਤੇ ਅਵਤਾਰ ਚੰਦ ਡੀ. ਐੱਸ. ਪੀ. ਦੇ ਦਿਸ਼ਾ-ਨਿਰਦੇਸ਼ਾਂ 'ਤੇ ਐੱਸ. ਆਈ. ਕੁਲਬੀਰ ਚੰਦ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਅਤੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਪੁਲਸ ਪਾਰਟੀ ਸਮੇਤ ਉਕਤ ਸਥਾਨ 'ਤੇ ਪਹੁੰਚ ਗਏ।

ਘਟਨਾ ਸਥਾਨ 'ਤੇ ਪਹੁੰਚਣ 'ਤੇ ਉਨ੍ਹਾਂ ਨੂੰ ਪਲਾਸਟਿਕ ਦੇ ਗੱਟੇ 'ਚੋਂ 38275 ਨਸ਼ੇ ਵਾਲੀਆਂ ਗੋਲੀਆਂ, 712 ਨਸ਼ੇ ਵਾਲੇ ਕੈਪਸੂਲ, 425 ਟੀਕੇ ਅਤੇ 9300 ਮੱਝਾਂ ਵਾਲੇ ਟੀਕੇ ਬਰਾਮਦ ਹੋਏ, ਜਿਨ੍ਹਾਂ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾੜੇ ਅਨਸਰਾਂ ਵਿਰੁੱਧ ਪੁਲਸ ਨੂੰ ਸੂਚਿਤ ਜ਼ਰੂਰ ਕਰਨ। ਸੂਚਨਾ ਦੇਣ ਵਾਲੇ ਦੀ ਪਛਾਣ ਪੁਲਸ ਵਿਭਾਗ ਵਲੋਂ ਬਿਲਕੁਲ ਗੁਪਤ ਰੱਖੀ ਜਾਵੇਗੀ।


rajwinder kaur

Content Editor

Related News