ਮੁਕੇਸ਼ ਲੇਖ ਮੁਕਾਬਲੇ ’ਚ ਅੱਵਲ
Friday, Apr 19, 2019 - 10:03 AM (IST)
ਫਰੀਦਕੋਟ (ਹਾਲੀ)-ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਹਿੰਦੀ ਵਿਭਾਗ ਨੇ ਹਿੰਦੀ ਦੇ ਪ੍ਰਸਿੱਧ ਨਾਵਲ ਰਾਗ ‘ਦਰਬਾਰੀ’ ਦੇ 50 ਸਾਲ ਪੂਰੇ ਹੋਣ ’ਤੇ ਲੇਖ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਸਰਕਾਰੀ ਬ੍ਰਜਿੰਦਰਾ ਕਾਲਜ, ਫ਼ਰੀਦਕੋਟ ਦੇ ਪ੍ਰੋ. ਸੋਨਿਕਾ ਰਾਣੀ (ਮੁਖੀ ਹਿੰਦੀ ਵਿਭਾਗ) ਦੀ ਅਗਵਾਈ ਹੇਠ ਬੀ. ਏ. ਭਾਗ ਤੀਜਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਵਿਦਿਆਰਥੀ ਮੁਕੇਸ਼ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਪਹੁੰਚਣ ’ਤੇ ਪ੍ਰਿੰ. ਸਤਨਾਮ ਸਿੰਘ, ਪ੍ਰੋ. ਹੁਸ਼ਿਆਰ ਸਿੰਘ ਸਰਾਂ, ਯੂਥ ਕੋ-ਆਰਡੀਨੇਟਰ ਡਾ. ਪਰਮਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ, ਸਬੰਧਤ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ।
