ਸ਼ਿਵ ਆਰ. ਓ. ਵਾਲੀ ਗਲੀ ’ਚ ਬਿਜਲੀ ਦਾ ਖੰਭਾ 9 ਫੁੱਟ ਧਸਿਆ
Friday, Apr 19, 2019 - 10:02 AM (IST)
ਫਰੀਦਕੋਟ (ਸੰਧਿਆ)-ਬੀਤੇ 2 ਦਿਨਾਂ ਤੋਂ ਪੈ ਰਹੇ ਮੀਂਹ ਅਤੇ ਤੇਜ਼ ਹਨੇਰੀ ਕਾਰਨ ਸਿਨੇਮਾ ਰੋਡ ’ਤੇ ਸਥਿਤ ਵਿਜੇ ਕੁਮਾਰ ਦੇ ਸ਼ਿਵ ਆਰ. ਓ. ਦੇ ਨਜ਼ਦੀਕ ਹੀ ਇਕ ਸੁਚਾਰੂ ਰੂਪ ਨਾਲ ਚਾਲੂ ਬਿਜਲੀ ਦਾ ਖੰਭਾ ਕਰੀਬ 9 ਫੁੱਟ ਹੇਠਾਂ ਧਰਤੀ ’ਚ ਧਸਣ ਕਾਰਨ ਇਹ ਗਲੀ ਵਾਲੇ ਪਾਸੇ ਟੇਡਾ ਹੋ ਗਿਆ, ਜਿਸ ਕਾਰਨ ਪਾਵਰਕਾਮ ਵਿਭਾਗ ਦਾ ਤਾਂ ਨੁਕਸਾਨ ਹੋਇਆ ਪਰ ਜਾਨੀ-ਮਾਲੀ ਨੁਕਸਾਨ ਹੋਣੋਂ ਬਚਾਅ ਰਿਹਾ। ਇਸ ਤੋਂ ਬਾਅਦ ਸ਼ਹਿਰੀ ਸਬ-ਡਵੀਜ਼ਨ ਦੇ ਐੱਸ. ਡੀ. ਓ. ਮਨਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਜੇ. ਈ. ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਸਮੁੱਚੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਇਸ ਖੰਭੇ ਨੂੰ ਪੁੱਟ ਕੇ ਠੀਕ ਕਰ ਕੇ ਹੋਰ ਥਾਂ ’ਤੇ ਲਵਾਇਆ ਗਿਆ। ਜੇ. ਈ. ਪ੍ਰਵੀਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਗਲੀ ਦੇ ਅੰਦਰ ਬਣੇ ਪੁਰਾਣੇ ਮਕਾਨਾਂ ਦੇ ਅੱਗੇ 20 ਫੁੱਟ ਡੂੰਘੇ ਪੁਰਾਣੇ ਬੋਰ ਪੁੱਟ ਕੇ ਭਰਵਾਏ ਗਏ ਹਨ ਪਰ ਜ਼ਮੀਨ ਹੇਠਾਂ ਨਾਲੀਆਂ ਦੇ ਪਾਣੀ ਨੇ ਬੋਰ ਨੂੰ ਪ੍ਰਭਾਵਿਤ ਕੀਤਾ ਹੋਇਆ ਸੀ। ਉੱਪਰੋਂ 2 ਦਿਨਾਂ ਤੋਂ ਪਏ ਤੇਜ਼ ਮੀਂਹ ਨੇ ਉਕਤ ਬੋਰ ਨੂੰ ਜਦੋਂ ਪਾਣੀ ਨਾਲ ਭਰ ਦਿੱਤਾ ਤਾਂ ਖੰਭਾ ਧਰਤੀ ਹੇਠਾਂ ਕਰੀਬ 9 ਫੁੱਟ ਡੂੰਘਾ ਧਸ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬਿਜਲੀ ਸਪਲਾਈ ਚਾਲੂ ਸੀ, ਜੇਕਰ ਇਹ ਗਲੀ ਵਾਲੇ ਪਾਸੇ ਡਿੱਗਣ ਦੀ ਬਜਾਏ ਰਿਹਾਇਸ਼ੀ ਘਰਾਂ ’ਤੇ ਡਿੱਗਾ ਹੁੰਦਾ ਤਾਂ ਵੱਡੀ ਦੁਰਘਟਨਾ ਵਾਪਰਨ ਸਕਦੀ ਸੀ। ਉਨ੍ਹਾਂ ਰਿਹਾਇਸ਼ੀ ਘਰਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਵੀ ਘਰਾਂ ਦੇ ਬਾਹਰ ਪੁਰਾਣੇ ਬਣੇ ਬੋਰਾਂ ਨੂੰ ਭਰਵਾਇਆ ਹੈ, ਉਹ ਇਕ ਵਾਰ ਜ਼ਰੂਰ ਚੈੱਕ ਕਰਵਾਉਣ ਅਤੇ ਜੇਕਰ ਬੋਰ ਖਾਲੀ ਹਨ ਤਾਂ ਉਨ੍ਹਾਂ ਨੂੰ ਮਿੱਟੀ ਨਾਲ ਭਰਵਾ ਕੇ ਉੱਪਰ ਸੀਮੈਂਟ-ਬੱਜਰੀ ਜ਼ਰੂਰ ਪੁਆਉਣ, ਖਾਸ ਕਰ ਕੇ ਜਿੱਥੇ 2 ਬਿਜਲੀ ਦੇ ਖੰਭੇ ਲੱਗੇ ਹਨ। ਇਸ ਦੌਰਾਨ ਜੇ. ਈ. ਸੁਖਬੀਰ ਸਿੰਘ, ਸੁਖਦੇਵ ਸਿੰਘ, ਜਸਕਰਨ ਸਿੰਘ ਗੱਗੀ ਆਦਿ ਮੁਲਾਜ਼ਮ ਹਾਜ਼ਰ ਸਨ।
