ਵਿਸਾਖੀ ਲੰਘਣ ਤੋਂ ਬਾਅਦ ਵੀ ਖੇਤਾਂ ’ਚ ਨਹੀਂ ਚੱਲੀਆਂ ਕੰਬਾਈਨਾਂ
Friday, Apr 19, 2019 - 10:02 AM (IST)
ਫਰੀਦਕੋਟ (ਸੁਖਪਾਲ, ਪਵਨ)-ਭਾਵੇਂ ਪਿਛਲੇ ਸਾਲਾਂ ਦੌਰਾਨ ਵਿਸਾਖੀ ਮੌਕੇ ਖੇਤਾਂ ’ਚ ਕਣਕ ਦੀ ਫਸਲ ਵੱਢਣ ਲਈ ਕੰਬਾਈਨਾਂ ਦੀ ਗੂੰਜ ਸ਼ੁਰੂ ਹੋ ਜਾਂਦੀ ਸੀ ਪਰ ਇਸ ਵਾਰ ਵਿਸਾਖੀ ਲੰਘਣ ਦੇ ਬਾਵਜੂਦ ਕੰਬਾਈਨਾਂ ਦੀ ਗੂੰਜ ਸ਼ੁਰੂ ਨਹੀਂ ਹੋਈ। ਕਣਕਾਂ ਇਸ ਵਾਰ ਲੇਟ ਵੱਢੀਆਂ ਜਾਣਗੀਆਂ ਕਿਉਂਕਿ ਇਕ ਤਾਂ ਫਸਲ ਪੱਕਣ ਵਿਚ ਦੇਰੀ ਹੋਈ ਹੈ ਅਤੇ ਦੂਜਾ ਪਿਛਲੇ ਕਈ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਹੈ। ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਕਿਸਾਨਾਂ ਦੇ ਕਹਿਣ ਅਨੁਸਾਰ ਮੌਸਮ ਸਾਫ ਹੋਵੇਗਾ ਤਾਂ ਹੀ ਖੇਤਾਂ ’ਚ ਕੰਬਾਈਨਾਂ ਚੱਲਣਗੀਆਂ। ਕੁਝ ਥਾਵਾਂ ’ਤੇ ਕਣਕਾਂ ਖੇਤਾਂ ’ਚ ਵਿਛ ਗਈਆਂ ਹਨ ਅਤੇ ਅਜਿਹੀਆਂ ਕਣਕਾਂ ਨੂੰ ਕੱਟਣਾ ਔਖਾ ਹੋ ਜਾਵੇਗਾ।
