ਐੱਨ. ਐੱਸ. ਐੱਸ. ਕੈਂਪ ਦੌਰਾਨ ਵਾਲੰਟੀਅਰਾਂ ਨੇ ਕੀਤੀ ਡੇਰੇ ਦੀ ਸਫਾਈ

Friday, Apr 19, 2019 - 10:00 AM (IST)

ਐੱਨ. ਐੱਸ. ਐੱਸ. ਕੈਂਪ ਦੌਰਾਨ ਵਾਲੰਟੀਅਰਾਂ ਨੇ ਕੀਤੀ ਡੇਰੇ ਦੀ ਸਫਾਈ
ਫਰੀਦਕੋਟ (ਚਾਵਲਾ)-ਮਾਤਾ ਮਿਸ਼ਰੀ ਦੇਵੀ ਡੀ. ਏ. ਵੀ. ਕਾਲਜ ਵਿਚ ਐੱਨ. ਐੱਸ. ਐੱਸ. ਵਿਭਾਗ ਵੱਲੋਂ ਇਕ ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ’ਚ ਬਾਬਾ ਗੰਗਾ ਰਾਮ ਡੇਰੇ ਦੀ ਸਫਾਈ ਕੀਤੀ ਗਈ। ਪ੍ਰਿੰਸੀਪਲ ਡਾ. ਆਰ. ਕੇ. ਮਹਾਜਨ ਨੇ ਐੱਨ. ਐੱਸ. ਐੱਸ. ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਜੋਕੇ ਸਮੇਂ ਦੀ ਲੋੜ ਹਨ। ਐੱਨ. ਐੱਸ. ਐੱਸ. ਵਿਭਾਗ ਦੇ ਇੰਚਾਰਜ ਪ੍ਰੋ. ਅੰਜਲੀ ਤੇ ਜਸਵਿੰਦਰ ਕੁਮਾਰ ਨੇ ਵਾਲੰਟੀਅਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਲਈ ਅਜਿਹੇ ਕਾਰਜਾਂ ਵਿਚ ਵਧ-ਚਡ਼੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਕੈਂਪ ’ਚ 60 ਵਾਲੰਟੀਅਰਾਂ ਨੇ ਭਾਗ ਲਿਆ। ਇਸ ਮੌਕੇ ਪ੍ਰੋ. ਭੁਪਿੰਦਰ ਸਿੰਘ, ਮਨਿੰਦਰਜੀਤ ਕੌਰ, ਐੱਨ. ਸੀ. ਸੀ. ਵਿਭਾਗ ਦੇ ਇੰਚਾਰਜ ਪ੍ਰੋ. ਰਾਮ ਸ਼ਰਨ, ਰਵੀ ਆਦਿ ਹਾਜ਼ਰ ਸਨ।

Related News