ਪੰਜਾਬ ਸੁਰਾਬਡੀਨੇਟ ਸਰਵਿਸ ਫੈੱਡਰੇਸ਼ਨ ਵੱਲੋਂ ਅਰਥੀ ਫੂਕ ਮੁਜ਼ਾਹਰਾ

Friday, Apr 19, 2019 - 10:00 AM (IST)

ਪੰਜਾਬ ਸੁਰਾਬਡੀਨੇਟ ਸਰਵਿਸ ਫੈੱਡਰੇਸ਼ਨ ਵੱਲੋਂ ਅਰਥੀ ਫੂਕ ਮੁਜ਼ਾਹਰਾ
ਫਰੀਦਕੋਟ (ਹਾਲੀ)-ਪੰਜਾਬ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ ਸ਼ਹੀਦ ਭਗਤ ਸਿੰਘ ਪਾਰਕ ਵਿਚ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਜ਼ਿਲਾ ਫਰੀਦਕੋਟ ਵੱਲੋਂ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਵਿਭਾਗੀ ਜਥੇਬੰਦੀਆਂ ਦੇ ਆਗੂ ਬਲਜੀਤ ਸਿੰਘ ਬਰਾਡ਼, ਸੁਖਦੇਵ ਰਾਜ, ਰਮੇਸ਼ ਕੁਮਾਰ ਨੀਨੂ, ਰਮੇਸ਼, ਹਰਮਨਪ੍ਰੀਤ ਕੌਰ ਗਿੱਲ, ਲਖਵੀਰ ਕੌਰ, ਰਜਨੀ ਗਰਗ, ਮਹਿੰਦਰ ਕੌਰ, ਸਤੀਸ਼ ਉੱਪਲ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਨਾਮਦਾਰ ਸਿੰਘ, ਅਸ਼ੋਕ ਸਾਰਵਾਨ, ਨਾਇਬ ਸਿੰਘ, ਸਤਪਾਲ ਪੋਲ, ਜਸਵੰਤ ਰਾਏ, ਮਲਕੀਤ ਸਿੰਘ ਮਾਨ, ਬੋਹਡ਼ ਸਿੰਘ ਖਾਰਾ, ਨੰਦ ਲਾਲ, ਵਿਕਾਸ ਅਰੋਡ਼ਾ, ਸੰਤਰਾਮ, ਸਰਬਜੀਤ ਬਰਾਡ਼, ਗੁਰਮਨਜੀਤ ਸਿੰਘ, ਕੁਲਦੀਪ ਸ਼ਰਮਾ, ਮਨੋਜ ਕੁਮਾਰ, ਪੂਰਨ ਨਾਥ ਸਮੇਤ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਅਤੇ ਸ਼ਹਿਰ ’ਚ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਸਰਕਾਰ ਤੋਂ ਕਿਰਤੀਆਂ ਦੀਆਂ ਉਜਰਤਾਂ ਵਿਚ ਵਾਧਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਆਊਟ ਸੋਰਸਿੰਗ ਨੂੰ ਬੰਦ ਕਰਨ, ਸਰਕਾਰ ਵੱਲੋਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਮੁੱਢਲੀ ਤਨਖਾਹ ਦੇ ਬਦਲੇ ਸਾਰੇ ਭੱਤਿਆਂ ਸਮੇਤ ਪੂਰੀ ਤਨਖਾਹ ਦੇਣ, ਮੁਲਾਜ਼ਮਾਂ ’ਤੇ ਲਾਇਆ ਗਿਆ 200 ਰੁਪਏ ਵਿਕਾਸ ਟੈਕਸ ਤੁਰੰਤ ਵਾਪਸ ਲੈਣ, ਮਹਿੰਗਾਈ ਭੱਤੇ ਦੀਆਂ 4 ਕਿਸ਼ਤਾਂ ਦਾ ਬਕਾਇਆ ਜਲਦ ਤੋਂ ਜਲਦ ਰਿਲੀਜ਼ ਕਰਨ, ਖਜ਼ਾਨੇ ’ਤੇ ਲਾਈ ਰੋਕ ਨੂੰ ਤੁਰੰਤ ਹਟਾਉਣ ਆਦਿ ਮੰਗਾਂ ਨੂੰ ਦੁਹਰਾਉਂਦਿਆਂ ਜਲਦ ਪੂਰੀਆਂ ਕਰਨ ਦੀ ਮੰਗ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਨ੍ਹਾਂ ਦਾ ਖਾਮਿਆਜ਼ਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੋਣਾਂ ਵਿਚ ਭੁਗਤਣਾ ਪਵੇਗਾ।

Related News