ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੀਟਿੰਗ ’ਚ ਹੋਈਆਂ ਵਿਚਾਰਾਂ

Saturday, Mar 30, 2019 - 04:35 AM (IST)

ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੀਟਿੰਗ ’ਚ ਹੋਈਆਂ ਵਿਚਾਰਾਂ
ਫਰੀਦਕੋਟ (ਜਸਬੀਰ)-ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੀਟਿੰਗ ਜ਼ਿਲਾ ਪ੍ਰਧਾਨ ਹਰਮੇਸ਼ ਮਿੱਤਲ ਦੀ ਅਗਵਾਈ ਹੇਠ ਗੇਲਾ ਰਾਮ ਗੇਰਾ ਟਰੱਸਟ ਵਿਖੇ ਹੋਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਹਰਿੰਦਰ ਅਗਰਵਾਲ ਮੰਤਰੀ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਿੰਦਰ ਅਗਰਵਾਲ ਨੇ ਪ੍ਰੀਸ਼ਦ ਵੱਲੋਂ ਭਵਿੱਖ ਵਿੱਚ ਸਮਾਜ ਭਲਾਈ ਲਈ ਲਗਾਏ ਜਾਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਪ੍ਰੀਸ਼ਦ ਦੀ ਕਾਰਗੁਜਾਰੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਸੁਰਿੰਦਰ ਗੇਰਾ ਨੇ ਪ੍ਰੀਸ਼ਦ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦਾ ਜ਼ਿਕਰ ਕੀਤਾ। ਇਸ ਮੌਕੇ ਗੁਰਦੀਪ ਸਿੰਘ, ਡਾ. ਦੀਪਕ ਗੋਇਲ, ਵਿਕਾਸ ਸ਼ਰਮਾ, ਹੰਸ ਰਾਜ ਸ਼ਰਮਾ, ਪ੍ਰਿੰਸ ਸੇਠੀ, ਹਰੀਚੰਦ ਅਰੋਡ਼ਾ, ਪ੍ਰਮੋਦ ਕਿੰਗਰਾ, ਪੰਡਤ ਮਨੋਜ, ਪੰਡਤ ਵੇਦ, ਮਨਵੀਰ, ਵੀਰੂ ਪਰਜਾਪਤ ਚਰਨਦਾਸ ਗਰਗ ਅਤੇ ਮਹੰਤ ਬਲਦੇਵ ਦਾਸ ਸਮਾਧਾਂ ਵਾਲੇ, ਪਵਨ ਮਿੱਤਲ, ਰਾਜੀਵ ਪਾਠਕ, ਰਾਕੇਸ਼ ਸ਼ਰਮਾ, ਤੇਜਾ ਰਾਮ ਚੌਧਰੀ, ਕੀਮਤੀ ਲਾਲ ਅਤੇ ਦਰਸ਼ਨ ਮੱਕਡ਼ ਵੀ ਮੌਜੂਦ ਸਨ।

Related News