ਪਨਬੱਸ ਦੇ ਕਰਮਚਾਰੀ ਨੂੰ ਟਿਕਟ ਰੱਖਣ ਦੇ ਦੋਸ਼ ’ਚ ਨੌਕਰੀ ਤੋਂ ਕੀਤਾ ਫਾਰਗ

Saturday, Mar 30, 2019 - 04:35 AM (IST)

ਪਨਬੱਸ ਦੇ ਕਰਮਚਾਰੀ ਨੂੰ ਟਿਕਟ ਰੱਖਣ ਦੇ ਦੋਸ਼ ’ਚ ਨੌਕਰੀ ਤੋਂ ਕੀਤਾ ਫਾਰਗ
ਫਰੀਦਕੋਟ (ਪਵਨ, ਖੁਰਾਣਾ)-ਪਨਬੱਸ ਦੇ ਇਕ ਕਰਮਚਾਰੀ ਨੂੰ ਟਿਕਟ ਰੱਖਣ ਦੇ ਦੋਸ਼ ’ਚ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਜਿਸ ਕਾਰਨ ਪਨਬੱਸ ਦੇ ਕਰਮਚਾਰੀਆਂ ਨੇ ਡੀਪੂ ਬੰਦ ਕਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪਨਬੱਸ ਦੇ ਬ੍ਰਾਂਚ ਸਕੱਤਰ ਤਰਸੇਮ ਸਿੰਘ ਨੇ ਦੱਸਿਆ ਕਿ ਪਨਬੱਸ ਮੁਕਤਸਰ ਤੋਂ ਗਿੱਦਡ਼ਬਾਹਾ ਜਾਣ ਵਾਲੀ ਬੱਸ ’ਤੇ ਕਰਨਪ੍ਰੀਤ ਸਿੰਘ ਨਾਮਕ ਕੰਡਕਟਰ ਹੈ। ਡੀਪੂ ’ਚ ਪੂਰੀ ਟਿਕਟ ਨਾ ਮਿਲਣ ਕਾਰਨ ਉਸ ਤੋਂ 28 ਫਰਵਰੀ ਨੂੰ ਰੁਪਏ ਦੀ ਟਿਕਟ ਗਲਤ ਲੱਗ ਗਈ। ਜਿਸ ਨੂੰ ਜਾਂਚ ਟੀਮ ਨੇ ਫਡ਼ ਲਿਆ। ਪਹਿਲਾਂ ਤਾਂ ਉਸ ਨੂੰ ਚਿਤਾਵਨੀ ਦਿੰਦੇ ਹੋਏ ਛੱਡ ਦਿੱਤਾ ਪਰ ਹੁਣ ਇਕ ਮਹੀਨਾ ਬੀਤਣ ’ਤੇ 28 ਮਾਰਚ ਨੂੰ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੀ ਡੀਪੂ ਦੀ ਗਲਤੀ ਕਾਰਨ ਹੋਇਆ ਹੈ, ਕਿਉਂਕਿ ਟਿਕਟ ਨਾ ਮਿਲਣ ਦੇ ਕਾਰਨ ਹੀ ਕੰਡਕਟਰ ਨੂੰ ਪਰੇਸ਼ਾਨੀ ਆ ਰਹੀ ਹੈ। ਉਪਰ ਤੋਂ ਟਿਕਟ ਕੱਟਣ ਵਾਲੀ ਮਸ਼ੀਨ ਵੀ ਪੂਰੀ ਨਹੀਂ ਹੈ। ਹੁਣ ਇਸੇ ਦਾ ਮੁੱਦਾ ਬਣਾ ਕੇ ਉਨ੍ਹਾਂ ਦੇ ਸਾਥੀ ਨੂੰ ਨੌਕਰੀ ਤੋਂ ਹਟਾਇਆ ਜਾ ਰਿਹਾ ਹੈ। ਜਿਸ ਨੂੰ ਉਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਜੀ. ਐੱਮ. ਨੇ ਕਿਹਾ ਕਿ ਉਹ ਚੰਡੀਗਡ਼੍ਹ ’ਚ ਜਾ ਕੇ ਉਨ੍ਹਾਂ ਦੇ ਮਸਲੇ ਦਾ ਹੱਲ ਕਰਾਉਣਗੇ ਪਰ ਹੁਣ ਉਹ ਇਸ ਨੂੰ ਹੱਲ ਕਰਾਉਣ ਤੋਂ ਭੱਜ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਸਾਥੀ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਡੀਪੂ ਵੀ ਬੰਦ ਰਹੇਗਾ। ਐਤਵਾਰ ਤੱਕ ਪੂਰੇ ਸੂਬੇ ਦੇ 18 ਡੀਪੂ ਬੰਦ ਕਰ ਦਿੱਤੇ ਜਾਣਗੇ। ਇਸ ਮੌਕੇ ਵੱਡੀ ਗਿਣਤੀ ’ਚ ਪਨਬੱਸ ਦੇ ਕਰਮਚਾਰੀ ਹਾਜ਼ਰ ਸੀ। ਉਧਰ, ਇਕ ਘੰਟਾ ਚੱਲੇ ਧਰਨੇ ਦੇ ਬਾਅਦ ਕਰਮਚਾਰੀ ਨੂੰ ਵਾਪਸ ਨੌਕਰੀ ’ਤੇ ਬਹਾਲ ਕਰ ਦਿੱਤਾ ਗਿਆ, ਜਿਸ ਬਾਅਦ ਹਡ਼ਤਾਲ ਸਮਾਪਤ ਕਰ ਦਿੱਤੀ ਗਈ।

Related News