ਰਿਟਾ. ਸੂਬੇਦਾਰ ਹਰਨੇਕ ਸਿੰਘ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ
Saturday, Mar 30, 2019 - 04:34 AM (IST)

ਫਰੀਦਕੋਟ (ਜ. ਬ.,ਗੁਰਮੀਤ)-ਦੇਸ਼ ਲਈ ਤਿੰਨ ਜੰਗਾਂ ਲਡ਼ਨ ਵਲੇ ਰਿਟਾ. ਸੂਬੇਦਾਰ ਹਰਨੇਕ ਸਿੰਘ ਬਰਾਡ਼ ਨਮਿੱਤ ਪਿੰਡ ਕਰੀਰਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਹੋਈ। ਇਸ ਵਿਚ ਉਨ੍ਹਾਂ ਦੇ ਭਰਾ ਗੁਰਜੰਟ ਸਿੰਘ ਸਾਬਕਾ ਪੰਚ ਮੈਂਬਰ ਉਨ੍ਹਾਂ ਦੇ ਪੁੱਤਰ ਜਸਵਿੰਦਰ ਸਿੰਘ ਅਤੇ ਪੋਤਰੇ ਜਗਮੀਤ ਸਿੰਘ, ਮਨਜੀਤਇੰਦਰ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਇਲਾਕੇ ਦੀਆਂ ਵੱਖ-ਵੱਖ ਸਮਾਜ-ਸੇਵੀ ਰਾਜਨੀਤਕ ਅਤੇ ਧਾਰਮਕ ਸ਼ਖਸੀਅਤਾਂ ਨੇ ਹਿੱਸਾ ਲਿਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵੱਖ-ਵੱਖ ਬੁਲਾਰੇ ਸਾਬਕਾ ਮੰਤਰੀ ਪੰਜਾਬ ਉਪਿੰਦਰ ਕੁਮਾਰ ਸ਼ਰਮਾ, ਇੰਦਰਜੀਤ ਸ਼ਰਮਾ, ਹਲਕਾ ਜੈਤੋ ਮੁੱਖ ਸੇਵਾਦਰ ਸੂਬਾ ਸਿੰਘ ਬਾਦਲ ਵੱਲੋਂ ਸੂਬੇਦਾਰ ਹਰਨੇਕ ਸਿੰਘ ਬਾਰੇ ਆਪਣੇ ਸ਼ਬਦਾਂ ਰਾਹੀਂ ਉਨ੍ਹਾਂ ਦੇ ਜੀਵਨ ’ਤੇ ਚਾਣਨਾ ਪਾਇਆ ਗਿਆ ਅਤੇ ਸਟੇਜ ਸੰਚਾਲਕ ਦੀ ਭੂਮਿਕਾ ਮੈਨੇਜਰ ਨੈਬ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਹਾਜ਼ਰੀ ਲਾਉਣ ਵਾਲਿਆਂ ’ਚ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ, ਬੀਬੀ ਅਮਰਜੀਤ ਕੌਰ, ਹਰਮੇਲ ਸਿੰਘ ਢੈਪਈ, ਸਾਬਕਾ ਸਰਪੰਚ ਮੇਹਰ ਸਿੰਘ, ਸਾਬਕਾ ਸਰਪੰਚ ਰਾਜਪਾਲ ਸਿੰਘ, ਯਾਦਵਿੰਦਰ ਸਿੰਘ ਜ਼ੈਲਦਾਰ, ਜਸਪਲ ਸਿੰਘ , ਭਗਵੰਤ ਸਿੰਘ ਸਰਪੰਚ ਚੈਨਾ, ਕਾਕੂ ਸਿੰਘ ਖਾਲਸਾ, ਸਨੀ ਪੰਜਗਰਾਈਂ, ਸਿਕੰਦਰ ਸਿੰਘ ਗਿੱਲ ਸਾਬਕਾ ਸਰਪੰਚ, ਪ੍ਰਿਥੀਪਾਲ ਸਿੰਘ ਰਾਮੇਆਣਾ, ਅਵਤਾਰ ਸਿੰਘ ਚੈਨਾ ਬਲਾਕ ਸੰਮਤੀ ਮੈਂਬਰ, ਤਰਸੇਮ ਸਿੰਘ ਸੰਧੂ, ਬਿੱਕਰ ਸਿੰਘ ਕਿੰਗਰਾ, ਲਖਵੀਰ ਸਿੰਘ ਸਿੱਧੂ ਹੁਸਨਰ, ਹਰਭਗਵਨ ਸਿੰਘ ਕਰੀਰਵਾਲੀ ਵਿਸ਼ੇਸ਼ ਤੌਰ ’ਤੇ ਪਹੁੰਚੇ।